Punjab

गार्गी साहनी केस में स्वास्थ्य विभाग का कड़ा एक्शन, सिविल सर्जन ने  एसएमओ डा. मनिंदर सिंह भसीन से मांगा जवाबमीडिया में मामला सामने आने के बाद हरकत में आया विभाग, एसएमओ भसीन को पत्र भेजकर मांगी पूरे मामले की रिपोर्ट, लापरवाही मिली तो कार्रवाई का भरोसा

ਨਾਭਾ-ਭਵਾਨੀਗੜ੍ਹ ਰੋਡ ’ਤੇ ਫਲਾਈਓਵਰ ਦੀ ਮੁਰੰਮਤ ਦਾ ਵਿਧਾਇਕ ਦੇਵ ਮਾਨ ਨੇ ਲਿਆ ਜਾਇਜ਼ਾ

ਨਾਭਾ/ ਪਟਿਆਲਾ ,21 ਸਤੰਬਰ ( ਪ੍ਰੋਫੈਸਰ ਅਵਤਾਰ ਸਿੰਘ /ਚਮਕੌਰ ਸਿੰਘ ਨਾਭਾ ):- ਨਾਭਾ-ਭਵਾਨੀਗੜ੍ਹ ਰੋਡ ’ਤੇ ਭਵਾਨੀਗੜ੍ਹ, ਨਾਭਾ ਅਤੇ ਮੰਡੀ ਗੋਬਿੰਦਗੜ੍ਹ...

ਗੁਰੂ ਨਾਨਕ ਸਕੂਲ ਦੋਰਾਹਾ ਦੇ ਖਿਡਾਰੀਆਂ ਨੇ ਹਾਕੀ ਟੂਰਨਾਮੈਂਟ ‘ਚ ਮਾਰੀਆਂ ਮੱਲਾਂ

ਦੋਰਾਹਾ/ ਖੰਨਾ, 20 ਸਤੰਬਰ ( ਪ੍ਰੋਫੈਸਰ ਅਵਤਾਰ ਸਿੰਘ):- ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਦੀ ਅੰਡਰ 17 ਲੜਕਿਆਂ ਦੀ ਹਾਕੀ ਟੀਮ ਨੇ ਮਹਿਤਾ ਅੰਮ੍ਰਿਤਸਰ ਵਿਖੇ ਮਿਤੀ 10 ਸਤੰਬਰ,2026 ਤੋਂ 15 ਸਤੰਬਰ,2026 ਤੱਕ ਕਰਵਾਏ ਗਏ ਸੀ.ਬੀ.ਐੱਸ.ਈ ਨਾਰਥ ਜੋ਼ਨ ਹਾਕੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ| ਇਸ ਟੂਰਨਾਮੈਂਟ ਵਿੱਚ ਪੰਜਾਬ,ਹਰਿਆਣਾ ਅਤੇ ਜੰਮੂ- ਕਸ਼ਮੀਰ ਦੀਆਂ 14 ਟੀਮਾਂ ਨੇ ਭਾਗ ਲਿਆ| ਇਹਨਾਂ ਸਖ਼ਤ ਮੁਕਾਬਲਿਆਂ ਵਿੱਚੋਂ ਸਕੂਲ ਦੇ ਖਿਡਾਰੀ ਕਰਨਵੀਰ ਸਿੰਘ ਨੂੰ 'ਬੈਸਟ ਡਿਫੈਂਡਰ' ਦੇ ਖਿਤਾਬ ਨਾਲ਼ ਨਿਵਾਜਿਆ ਗਿਆ| ਇਸ ਸ਼ਾਨਦਾਰ ਸਫਲਤਾ 'ਤੇ ਸਕੂਲ ਪ੍ਰਬੰਧਕਾਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ| ਖਿਡਾਰੀਆਂ ਨੂੰ ਵਧਾਈ ਦਿੰਦਿਆਂ ਗੁਰੂ ਨਾਨਕ ਪ੍ਰਬੰਧਕ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਨੇ ਕਿਹਾ ਕਿ ਸਾਡੇ ਹੋਣਹਾਰ ਵਿਦਿਆਰਥੀਆਂ ਨੇ ਤਿੰਨ ਰਾਜਾਂ ਦੀਆਂ 14 ਟੀਮਾਂ ਦੇ ਮੁਕਾਬਲੇ ਜੋ ਮੱਲ ਮਾਰੀ ਹੈ, ਉਸ 'ਤੇ ਪੂਰੀ ਪ੍ਰਬੰਧਕ ਕਮੇਟੀ ਨੂੰ ਬਹੁਤ ਮਾਣ ਹੈ| ਉਹਨਾਂ ਨੇ ਕਿਹਾ ਖੇਡਾਂ ਬੱਚਿਆਂ ਨੂੰ ਅਨੁਸ਼ਾਸਨ ਅਤੇ ਸਖ਼ਤ ਮਿਹਨਤ ਕਰਨਾ ਸਿਖਾਉਂਦੀਆਂ ਹਨ। ਸਕੂਲ ਡਾਇਰੈਕਟਰ ਰੂਪਿੰਦਰ ਕੌਰ ਬਰਾੜ ਨੇ ਖਿਡਾਰੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਟੂਰਨਾਮੈਂਟ ਵਿੱਚ ਤੀਸਰਾ ਸਥਾਨ ਹਾਸਲ ਕਰਨਾ ਸਕੂਲ ਲਈ ਇੱਕ ਵੱਡੀ ਪ੍ਰਾਪਤੀ ਹੈ| ਇਸ ਦੇ ਨਾਲ਼ ਹੀ ਉਹਨਾਂ ਨੇ ਕਿਹਾ ਕਿ ਕਰਨਵੀਰ ਸਿੰਘ ਦੀ 'ਬੈਸਟ ਡਿਫੈਂਡਰ' ਵਜੋਂ ਚੋਣ ਹੋਣਾ ਸਾਡੇ ਲਈ ਹੋਰ ਵੀ ਮਾਣ ਵਾਲ਼ੀ ਗੱਲ ਹੈ,ਜੋ ਬਾਕੀ ਖਿਡਾਰੀਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ| ਸਕੂਲ ਪ੍ਰਿੰਸੀਪਲ ਡਾ. ਡੀ.ਪੀ.ਠਾਕੁਰ ਨੇ ਖਿਡਾਰੀਆਂ ਅਤੇ ਟੀਮ ਕੋਚ ਦੀ ਸ਼ਲਾਘਾ ਕਰਦੇ ਹੋਏ ਕਿਹਾ ਇਹ ਸਫ਼ਲਤਾ ਬੱਚਿਆਂ ਦੀ ਦਿਨ-ਰਾਤ ਦੀ ਸਖ਼ਤ ਮਿਹਨਤ ਅਤੇ ਸਾਡੇ ਕੋਚ ਤਲਵਿੰਦਰ ਸਿੰਘ ਦੀ ਯੋਗ ਅਗਵਾਈ ਦਾ ਨਤੀਜਾ ਹੈ| ਸਕੂਲ ਪ੍ਰਬੰਧਕ ਕਮੇਟੀ ਵੱਲੋਂ ਭਵਿੱਖ ਵਿੱਚ ਵੀ ਇਹਨਾਂ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਅੱਗੇ ਵਧਣ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਅਤੇ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਖੰਨਾ ਵਿਖੇ ਆਯੂਸ਼ ਵਿਭਾਗ ਪੰਜਾਬ ਵੱਲੋਂ ਆਯਰਵੈਦਿਕ ਅਤੇ ਹੋਮੋਪੈਥਿਕ ਚੈੱਕ-ਅਪ ਕੈਂਪ ਲਗਾਇਆ ਗਿਆ

ਖੰਨਾ / ਲੁਧਿਆਣਾ,17 ਸਤੰਬਰ ( ਪੋ੍ਫੈਸਰ ਅਵਤਾਰ ਸਿੰਘ ):- ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜਿਲ੍ਹਾ ਹੋਮਿਓਪੈਥਿਕ ਅਫਸਰ ਡਾਕਟਰ ਗੁਰਦਰਸ਼ਨ ਕੌਰ ਦੇ...

ਮਾਤਾ ਗੰਗਾ ਖਾਲਸਾ ਕਾਲਜ ਕੋਟਾਂ ਵਿਖੇ “ਵਿਸ਼ਵ ਖੁਦਕੁਸ਼ੀ ਰੋਕਥਾਮ” ਦਿਵਸ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ 

ਮਾਨਸਿਕ ਸਿਹਤ ਨਾਲ ਜੁੜੇ ਮੁੱਦਿਆਂ ’ਤੇ ਖੁੱਲ੍ਹ ਕੇ ਗੱਲ ਕਰਨਾ ਸਮੇਂ ਦੀ ਲੋੜ ਹੈ-- ਡਾ.ਗਗਨਦੀਪ ਸਿੰਘ ਬੀਜਾ/ ਖੰਨਾ, 17 ਸਤੰਬਰ...

ਇੰਪਰੂਵਡ ਚੌਲਾਂ ਦੀ ਨਵੀਂ ਨੀਤੀ ’ਤੇ ਪੰਜਾਬ ਦੇ ਮਿੱਲਰਾਂ ਨੇ ਕੇਂਦਰ ਅੱਗੇ ਖਿੱਚੀ ਲਕੀਰ

*ਸਹਿਯੋਗ ਲਈ ਤਿਆਰ, ਪਰ ਵਾਧੂ ਵਿੱਤੀ ਬੋਝ ਮਿੱਲਰਾਂ ’ਤੇ ਪਾਉਣਾ ਮਨਜ਼ੂਰ ਨਹੀਂ : ਬਿੰਟਾ* *ਮਿਲਿੰਗ ਚਾਰਜ 2.23 ਤੋਂ ਵਧਾ ਕੇ...

ਬਾਰ ਐਸੋਸੀਏਸ਼ਨ ਖੰਨਾ ਦੀਆਂ ਚੋਣਾਂ ਲਈ ਪਹਿਲੇ ਦਿਨ ਇੱਕ ਉਮੀਦਵਾਰ ਵੱਲੋਂ ਕੀਤੇ ਗਏ ਪੇਪਰ ਦਾਖਲ

ਖੰਨਾ/ ਲੁਧਿਆਣਾ, 28 ਅਗਸਤ ( ਮਨਦੀਪ ਸਿੰਘ ਗੋਸਲਾਂ/ਜਸਕਰਨ ਸਿੰਘ ):-ਬਾਰ ਐਸੋਸੀਏਸ਼ਨ ਦੀਆਂ 2026 ਚੋਣਾਂ ਦੀਆਂ ਨਾਮਜਦਗੀਆਂ ਦੀ ਤਰੀਕ 29 ਅਗਸਤ...

वननेस वन-प्रकृति के साथ समरसता हरित भविष्य की ओर संत निरंकारी मिशन का जन आंदोलन

*सतगुरु माता सुदीक्षा जी महाराज एवं निरंकारी राजपिता रमित जी के पावन आशीर्वाद से अगस्त 2021 में प्रारम्भ हुई यह...

ਵਾਤਾਵਰਨ ਸੰਭਾਲ ਲਈ “ਹਰੇ-ਭਰੇ ਅਤੇ ਟਿਕਾਊ ਕੈਂਪਸਾਂ ਲਈ ਸੀਡ ਬਾਲਜ਼” ਮੁਹਿੰਮ ਤਹਿਤ ਮਾਤਾ ਗੰਗਾ ਖਾਲਸਾ ਕਾਲਜ ਕੋਟਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ

ਬੀਜਾ/ ਖੰਨਾ, 26 ਅਗਸਤ ( ਪੋ੍ਫੈਸਰ ਅਵਤਾਰ ਸਿੰਘ ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ...

ਕਾਰਜ ਸਾਧਕ ਅਫ਼ਸਰ ਸ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਖੰਨਾ ਵੱਲੋਂ ਪਲਾਸਟਿਕ ਵਿਕਰੇਤਾ ਦੁਕਾਨਦਾਰ ਐਸੋਸੀਏਸ਼ਨ ਨਾਲ ਵਿਸ਼ੇਸ਼ ਜਾਗਰੂਕਤਾ ਸੰਬੰਧੀ ਕੀਤੀ ਗਈ ਮੀਟਿੰਗ

ਖੰਨਾ/ਲੁਧਿਆਣਾ, 25 ਅਗਸਤ ( ਪੋ੍ਫੈਸਰ ਅਵਤਾਰ ਸਿੰਘ / ਜਸਕਰਨ ਸਿੰਘ ਭੁਮੱਦੀ ):-ਮਾਨਯੋਗ ਐਕਸੀਅਨ ਸ੍ਰੀ ਮੋਹਿਤ ਸਿੰਘਲਾ, ਖੇਤਰੀ ਦਫ਼ਤਰ ਫਤਿਹਗੜ੍ਹ ਸਾਹਿਬ,...

error: Content is protected !!