ਗੁਰੂ ਨਾਨਕ ਸਕੂਲ ਦੋਰਾਹਾ ਵਿਖੇ ਦੀਵਾਲੀ ਮੇਲੇ ਦਾ ਕੀਤਾ ਗਿਆ ਆਯੋਜਨ **ਅਜਿਹੇ ਮੇਲੇ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਅਤੇ ਅਗਵਾਈ ਕਰਨ ਦੇ ਗੁਣਾਂ ਨੂੰ ਬਾਹਰ ਲਿਆਉਂਦੇ ਹਨ–ਹਰਪ੍ਰਤਾਪ ਸਿੰਘ ਬਰਾੜ

**ਪੁਰਾਣੇ ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦਾ ‘ਪੰਜਾਬ ਦੀ ਵਿਰਾਸਤ’ ਕਾਰਨਰ’ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ

**ਬੱਚਿਆਂ ਨੇ ਇਸ ਮੇਲੇ ਵਿੱਚ ਭਾਗ ਲੈ ਕੇ ਪ੍ਰੋਜੈਕਟਾਂ ਰਾਹੀਂ ਅਤੇ ਆਪਣੀ ਕਲਾ ਰਾਹੀਂ ਬੇਮਿਸਾਲ ਸਿਰਜਣਾਤਮਕਤਾ ਦਿਖਾਈ ਹੈ–ਰੂਪਿੰਦਰ ਕੌਰ ਬਰਾੜ

**ਮਾਪਿਆਂ ਦੇ ਸਹਿਯੋਗ ਸਦਕਾ ਹੀ ਇਹ ਮੇਲਾ ਇੰਨਾ ਸਫਲ ਹੋ ਸਕਿਆ ਹੈ। ਅਸੀਂ ਅੱਗੇ ਤੋਂ ਵੀ ਅਜਿਹੇ ਪ੍ਰੋਗਰਾਮ ਉਲੀਕਦੇ ਰਹਾਂਗੇ–ਪ੍ਰਿੰਸੀਪਲ ਡਾ. ਡੀ.ਪੀ. ਠਾਕੁਰ

ਦੋਰਾਹਾ/ ਲੁਧਿਆਣਾ, 18 ਅਕਤੂਬਰ ( ਪ੍ਰੋਫੈਸਰ ਅਵਤਾਰ ਸਿੰਘ ):-ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ ਵਿਖੇ 17 ਨਵੰਬਰ 2026 ਨੂੰ ਦੀਵਾਲੀ ਨੂੰ ਸਮਰਪਿਤ ਇੱਕ ਵਿਸ਼ਾਲ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਬੱਚਿਆਂ ਦੇ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਮੇਲੇ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਤੇ ਖੇਡਾਂ ਦੇ ਸਟਾਲ ਲਗਾਏ ਗਏ। ਇਸ ਦੇ ਨਾਲ ਹੀ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਵਿਦਿਅਕ ਮਾਡਲ ਅਤੇ ਪ੍ਰੋਜੈਕਟ ਪ੍ਰਦਰਸ਼ਿਤ ਕੀਤੇ ਗਏ।

ਪੁਰਾਣੇ ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦਾ ‘ਪੰਜਾਬ ਦੀ ਵਿਰਾਸਤ’ ਕਾਰਨਰ’ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਲਾਈਵ ਗੀਤ ਤੇ ਡਾਂਸ ਪਰਫੋਰਮੈਂਸ ਪੇਸ਼ ਕੀਤੀ ਗਈ ਅਤੇ ਸਕੂਲ ਵੱਲੋਂ ਸਾਰਿਆਂ ਦੇ ਮੰਨੋਰੰਜਨ ਲਈ ਡੀ.ਜੇ. ਦਾ ਪ੍ਰਬੰਧ ਵੀ ਕੀਤਾ ਗਿਆ। ਮੇਲੇ ਦੇ ਮੁੱਖ ਆਕਰਸ਼ਣ ‘ਦੀਵਾਲੀ ਬੰਪਰ ਲੱਕੀ ਡਰਾਅ’ ਦੇ ਨਤੀਜੇ ਅਨੁਸਾਰ ਪਹਿਲਾ ਇਨਾਮ ਐਲ.ਈ.ਡੀ. ਅਦਿਤੀ ਰਾਵਤ ਜਮਾਤ ਦੂਸਰੀ , ਦੂਸਰਾ ਇਨਾਮ ਰੈਫਰੀਜਰੇਟਰ ਗੁਰਸੀਰਤ ਕੌਰ ਜਮਾਤ ਸੱਤਵੀਂ ਲੋਟਸ ਅਤੇ ਤੀਸਰਾ ਇਨਾਮ ਵਾਸ਼ਿੰਗ ਮਸ਼ੀਨ ਕਾਵਿਆ ਸਿੰਘ ਪੰਜਵੀਂ ਰੋਜ ਨੇ ਪ੍ਰਾਪਤ ਕੀਤਾ| ਇਹਨਾਂ ਮੁੱਖ ਇਨਾਮਾਂ ਤੋਂ ਇਲਾਵਾ 50 ਹੋਰ ਇਨਾਮ ਵੀ ਕੱਢੇ ਗਏ। ਇਸ ਮੌਕੇ ਗੁਰੂ ਨਾਨਕ ਪ੍ਰਬੰਧਕ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਨੇ ਸਮੂਹ ਸਟਾਫ਼ ਅਤੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਮੇਲੇ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਅਤੇ ਅਗਵਾਈ ਕਰਨ ਦੇ ਗੁਣਾਂ ਨੂੰ ਬਾਹਰ ਲਿਆਉਂਦੇ ਹਨ। ਸਕੂਲ ਹਮੇਸ਼ਾ ਬੱਚਿਆਂ ਦੇ ਸਰਵਪੱਖੀ ਵਿਕਾ ਲਈ ਵਚਨਬੱਧ ਹੈ। ਸਕੂਲ ਡਾਇਰੈਕਟਰ ਮੈਡਮ ਰੂਪਿੰਦਰ ਕੌਰ ਬਰਾੜ ਨੇ ਕਿਹਾ ਕਿ ਬੱਚਿਆਂ ਨੇ ਇਸ ਮੇਲੇ ਵਿੱਚ ਭਾਗ ਲੈ ਕੇ ਪ੍ਰੋਜੈਕਟਾਂ ਰਾਹੀਂ ਅਤੇ ਆਪਣੀ ਕਲਾ ਰਾਹੀਂ ਬੇਮਿਸਾਲ ਸਿਰਜਣਾਤਮਕਤਾ ਦਿਖਾਈ ਹੈ। ਮਾਪਿਆਂ ਦਾ ਵੱਡੀ ਗਿਣਤੀ ਵਿੱਚ ਪਹੁੰਚਣਾ ਬਹੁਤ ਉਤਸ਼ਾਹਜਨਕ ਹੈ। ਸਕੂਲ ਪ੍ਰਿੰਸੀਪਲ ਡਾਕਟਰ ਡੀ.ਪੀ. ਠਾਕੁਰ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਸਾਰੇ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ। ਮਾਪਿਆਂ ਦੇ ਸਹਿਯੋਗ ਸਦਕਾ ਹੀ ਇਹ ਮੇਲਾ ਇੰਨਾ ਸਫਲ ਹੋ ਸਕਿਆ ਹੈ। ਅਸੀਂ ਅੱਗੇ ਤੋਂ ਵੀ ਅਜਿਹੇ ਪ੍ਰੋਗਰਾਮ ਉਲੀਕਦੇ ਰਹਾਂਗੇ। ਮੇਲੇ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਸਾਹਿਬ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਮਾਪਿਆਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਦਾ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਪ੍ਰਗਟ ਕੀਤਾ। ਇਹ ਦੀਵਾਲੀ ਮੇਲਾ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਫ਼ਲਤਾਪੂਰਵਕ ਸੰਪੰਨ ਹੋਇਆ।

Leave a Reply

Your email address will not be published. Required fields are marked *

error: Content is protected !!