ਖੰਨਾ ਵਿਖੇ ਆਯੂਸ਼ ਵਿਭਾਗ ਪੰਜਾਬ ਵੱਲੋਂ ਆਯਰਵੈਦਿਕ ਅਤੇ ਹੋਮੋਪੈਥਿਕ ਚੈੱਕ-ਅਪ ਕੈਂਪ ਲਗਾਇਆ ਗਿਆ

ਖੰਨਾ / ਲੁਧਿਆਣਾ,17 ਸਤੰਬਰ ( ਪੋ੍ਫੈਸਰ ਅਵਤਾਰ ਸਿੰਘ ):- ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜਿਲ੍ਹਾ ਹੋਮਿਓਪੈਥਿਕ ਅਫਸਰ ਡਾਕਟਰ ਗੁਰਦਰਸ਼ਨ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੰਨਾ ਦੇ ਗੁਰਦੁਆਰਾ ਸੁਖ ਸਾਗਰ ਸਾਹਿਬ ਵਿਖੇ ਕੈਂਪ ਲਗਾਇਆ ਗਿਆ। ਇਹ ਕੈਂਪ ਆਯੂਸ਼ ਵਿਭਾਗ ਪੰਜਾਬ ਵੱਲੋਂ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਸਿਵਲ ਹਸਪਤਾਲ ਖੰਨਾ ਤੋਂ ਡਾਕਟਰ ਅਮਨਪ੍ਰੀਤ ਸਿੰਘ, ਡਾਕਟਰ ਵਿਕਾਸ (ਲੁਧਿਆਣਾ), ਹੋਮਿਓਪੈਥਿਕ ਡਿਸਪੈਂਸਚ ਹਰਦੇਵ ਸਿੰਘ ਅਤੇ ਬਲਵੀਰ ਕੌਰ ਵੱਲੋਂ ਕੈਂਪ ਵਿੱਚ ਹਿਸਾ ਲਿਆ। ਕੈਂਪ ਦੌਰਾਨ ਮਰੀਜਾਂ ਦਾ ਨਿਰੀਖਣ ਕਰਕੇ ਫ੍ਰੀ ਦਵਾਈਆਂ ਵੀਂ ਦਿੱਤੀਆਂ ਗਈਆਂ। ਇਸ ਮੌਕੇ ਆਰਵੈਦਿਕ ਡਾਕਟਰਾਂ ਦੀ ਟੀਮ ਨੇ ਵੀ ਮਰੀਜ਼ਾਂ ਦਾ ਚੈੱਕ ਅਪ ਕਰਕੇ ਮਰੀਜ਼ਾਂ ਨੂੰ ਦਵਾਈਆਂ ਅਤੇ ਬਿਮਾਰੀਆਂ ਬਾਰੇ ਜਾਣੂ ਕਰਵਾਇਆ।ਡਾਇਰੈਕਟਰ ਆਯੁਰਵੇਦ ਡਾਕਟਰ ਰਮਨ ਖੰਨਾ (ਜ਼ਿਲ੍ਹਾ ਆਯੁਰਵੇਦ ਅਤੇ ਯੂਨਾਨੀ) ਆਯੁਰਵੈਦਿਕ ਸੀਨੀਅਰ ਫਿਜ਼ੀਸ਼ੀਅਨ ਡਾਕਟਰ ਦੀਵਾਨ ਚੰਦ ਧੀਰ, ਆਯੁਰਵੈਦਿਕ ਮੈਡੀਕਲ ਅਧਿਕਾਰੀ ਡਾਕਟਰ ਪੰਕਜ ਸ਼ਰਮਾ, ਡਾਕਟਰ ਅਮਰਿੰਦਰ ਸੰਜੂ, ਡਾਕਟਰ ਨਲਿਨੀ, ਉੱਪ ਵੈਦ ਪ੍ਰਮੋਦ ਭਾਰਤੀ, ਹਰਪ੍ਰੀਤ ਕੌਰ, ਹੈਲਪਰ ਨਿਰਮਲ ਸਿੰਘ ਅਤੇ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਹਿਯੋਗ ਦਿੱਤਾ।

Leave a Reply

Your email address will not be published. Required fields are marked *

error: Content is protected !!