ਬਾਰ ਐਸੋਸੀਏਸ਼ਨ ਖੰਨਾ ਦੀਆਂ ਚੋਣਾਂ ਲਈ ਪਹਿਲੇ ਦਿਨ ਇੱਕ ਉਮੀਦਵਾਰ ਵੱਲੋਂ ਕੀਤੇ ਗਏ ਪੇਪਰ ਦਾਖਲ

ਖੰਨਾ/ ਲੁਧਿਆਣਾ, 28 ਅਗਸਤ ( ਮਨਦੀਪ ਸਿੰਘ ਗੋਸਲਾਂ/ਜਸਕਰਨ ਸਿੰਘ ):-ਬਾਰ ਐਸੋਸੀਏਸ਼ਨ ਦੀਆਂ 2026 ਚੋਣਾਂ ਦੀਆਂ ਨਾਮਜਦਗੀਆਂ ਦੀ ਤਰੀਕ 29 ਅਗਸਤ ਅਤੇ 31 ਅਗਸਤ ਰੱਖੀ ਗਈ ਹੈ ਜਿਸ ਵਿੱਚ ਪਹਿਲੇ ਦਿਨ 29 ਅਗਸਤ ਨੂੰ ਇੱਕ ਉਮੀਦਵਾਰ ਵੱਲੋਂ ਪੇਪਰ ਦਾਖਲ ਕੀਤੇ ਗਏ। ਜਾਣਕਾਰੀ ਦਿੰਦਿਆਂ ਹੋਇਆਂ ਅਜੇ ਕੁਮਾਰ ਦਿਵੇਸ਼ਵਰ ਰਿਟਰਨਿੰਗ ਅਫਸਰ ਅਤੇ ਅਸਿਸਟੈਂਟ ਰਿਟਰਨਿੰਗ ਅਫਸਰ ਹਰਦੀਪ ਸਿੰਘ ਭੱਟੀ,ਵਰਿੰਦਰਪਾਲ ਸਹੋਤਾ ਅਤੇ ਸੁਨੰਦਨ ਗੈਂਦ ਨੇ ਦੱਸਿਆ ਕਿ ਇਨਾ ਚੋਣਾਂ ਦੀ ਡੇਟ 11  ਸਤੰਬਰ 2026 ਹੈ। ਅੱਜ ਫਾਰਮ ਦਾਖਲ ਕਰਨ ਵਾਲੇ ਉਮੀਦਵਾਰ ਐਡਵੋਕੇਟ ਵੀਨਾ ਗੁਲਾਟੀ ਜੋ ਕਿ ਵਾਈਸ ਪ੍ਰਧਾਨ (ਫ਼ੀਮੇਲ)ਦੀ ਚੋਣ ਲੜ ਰਹੇ ਹਨ।

ਉਹਨਾਂ ਨੇ ਆਪਣੇ ਸਾਥੀਆਂ ਸਮੇਤ ਬਾਰ ਐਸੋਸੀਏਸ਼ਨ ਖੰਨਾ ਦੇ ਬਾਰ ਰੂਮ ਵਿੱਚ ਵਾਈਸ ਪ੍ਰਧਾਨ (ਫ਼ੀਮੇਲ)ਦੀ ਉਮੀਦਵਾਰ ਲਈ ਪੇਪਰ ਦਾਖਲ ਕੀਤੇ ਗਏ। ਰਿਟਰਨਿੰਗ ਅਫ਼ਸਰ ਟੀਮ ਨੇ ਇਹ ਵੀ ਕਿਹਾ ਕਿ ਇਹਨਾਂ ਚੋਣਾਂ ਨੂੰ ਸ਼ਾਂਤਮਈ ਬਣਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਇਸ ਵਾਰ ਇਹਨਾਂ ਚੋਣਾਂ ਲਈ ਐਡਵੋਕੇਟ ਅਜੇ ਰਾਜ ਦੇਵੇਸ਼ਵਰ ਰਿਟਰਨਿੰਗ ਅਫ਼ਸਰ,ਐਡਵੋਕੇਟ ਹਰਦੀਪ ਸਿੰਘ ਭੱਟੀ,ਐਡਵੋਕੇਟ ਵਰਿੰਦਰ ਪਾਲ ਸਿੰਘ ਸਹੋਤਾ ਅਤੇ ਐਡਵੋਕੇਟ ਸਨੰਦਨ ਗੈਂਦ ਅਸਿਸਟੈਂਟ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ।

Leave a Reply

Your email address will not be published. Required fields are marked *

error: Content is protected !!