ਚੋਣਾਂ ਦੇ ਦੰਗਲ 2027 ਦੇ ਮੈਦਾਨ ਵਿੱਚ ਉਤਰਿਆ ਅਮਰੀਕ ਸਿੰਘ ਖਨਾਲ ਕਲਾ ਇਕ ਇਨਸਾਨ ਹੀ ਨਹੀਂ ਲੋੜਵੰਦਾਂ ਦਾ ਫਰਿਸ਼ਤਾ ਹੈ 

ਮੇਰਾ ਮੁੱਖ ਮਕਸਦ ਲੋੜਵੰਦਾਂ ਦੀ ਸੇਵਾ ਕਰਨਾ ਹੈ। ਜੋ ਮੈਂ ਕਾਫੀ ਲੰਮੇ ਸਮੇਂ ਤੋਂ ਕਰ ਰਿਹਾ ਹਾਂ ਅਤੇ ਸਾਰੀ ਜ਼ਿੰਦਗੀ ਕਰਦਾ ਵੀ ਰਹਾਂਗਾ–ਅਮਰੀਕ ਸਿੰਘ ਖਨਾਲ ਕਲਾਂ

ਚੰਡੀਗੜ੍ਹ, 23 ਸਤੰਬਰ ( ਪ੍ਰੋਫੈਸਰ ਅਵਤਾਰ ਸਿੰਘ ):- ਚੋਣਾਂ ਦਾ ਦੰਗਲ 2027 ਭਖਦਾ ਜਾ ਰਿਹਾ ਹੈ ਹਰ ਪਾਰਟੀ ਮਜਬੂਤ ਚਿਹਰਿਆਂ ਨੂੰ ਇਸ ਮੈਦਾਨ ਵਿੱਚ ਉਤਾਰ ਰਹੀ ਹੈ। ਹਰ  ਪਾਰਟੀ  ਇਸ ਮੈਦਾਨ ਵਿੱਚ ਜਿੱਤ ਪ੍ਰਾਪਤ ਕਰਨਾ ਚਾਹੁੰਦੀ ਹੈ ਇਸ ਕਰਕੇ ਉਹ ਹਰ ਕਦਮ ਸੋਚ ਵਿਚਾਰ ਕੇ ਧਰ ਰਹੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਵਿੱਚ ਦੋ ਮੁੱਖ ਰਾਜਨੀਤਿਕ ਪਾਰਟੀਆਂ ਹੀ ਸੱਤਾ ਤੇ ਕਾਬਜ ਰਹਿੰਦੀਆਂ ਸਨ। 2022 ਦੀਆਂ ਹੋਈਆਂ ਚੋਣਾਂ ਨੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰਤਾ ਕਿ ਹਰ ਵਿਅਕਤੀ ਵਿੱਚ ਨੇਤਾ ਦੇ ਗੁਣ ਹੁੰਦੇ ਹਨ ਉਹ ਨੇਤਾ ਬਣ ਸਕਦਾ ਹੈ। ਜੋ ਵਿਅਕਤੀ ਕਦੇ ਪਿੰਡ ਦੀ ਪੰਚਾਇਤ ਦਾ ਮੈਂਬਰ ਨਹੀਂ ਬਣਿਆ ਉਹ ਵੀ ਇਲਾਕੇ ਦਾ ਵਿਧਾਇਕ ਬਣ ਸਕਦਾ ਹੈ ਅਤੇ ਵਿਧਾਨ ਸਭਾ ਵਿੱਚ ਪਹੁੰਚ ਸਕਦਾ ਹੈ।
                            ਪੰਜਾਬ ਦਾ ਦਿੜਬਾ ਇਲਾਕਾ ਇਸ ਇਲਾਕੇ ਵਿੱਚ ਵਾਰਸ ਪੰਜਾਬ ਵੱਲੋਂ 2027 ਚੋਣ ਦੰਗਲ ਲਈ ਅਮਰੀਕ ਸਿੰਘ ਖਨਲ ਕਲਾਂ ਨੇ ਵੀ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ। ਅਮਰੀਕ ਸਿੰਘ ਕਨਾਲ ਕਲਾਂ ਕਾਫੀ ਲੰਮੇ ਸਮੇਂ ਤੋਂ ਸਮਾਜ ਸੇਵਾ ਕਰਕੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕੇ ਹਨ ਅਤੇ ਅੱਜ ਵੀ ਇਹ ਨਿਰੰਤਰ ਸੇਵਾਵਾਂ ਨਿਭਾ ਰਹੇ ਹਨ। ਇਹ ਸੇਵਾਵਾਂ ਸਿਰਫ ਆਪਣੇ ਇਲਾਕੇ ਵਿੱਚ ਹੀ ਨਹੀਂ ਪੂਰੇ ਪੰਜਾਬ ਵਿੱਚ ਨਿਭਾ ਰਹੇ ਹਨ। ਇਸ ਤਰ੍ਹਾਂ ਦੀ ਸਮਾਜ ਸੇਵਾ ਕੋਈ ਆਮ ਵਿਅਕਤੀ ਨਹੀਂ ਕਰ ਸਕਦਾ ਕਿਉਂਕਿ ਇਸ ਲਈ ਵੱਡੇ ਜਿਗਰੇ ਦੀ ਲੋੜ ਪੈਂਦੀ ਹੈ। ਇਸ ਵਾਰ ਇਲਾਕੇ ਦੇ ਲੋਕਾਂ ਨੇ ਇਹ ਸੋਚਿਆ ਕਿ ਰਾਜਨੀਤੀ ਵਿੱਚ ਇਹੋ ਜਿਹੇ ਵਿਅਕਤੀਆਂ ਦਾ ਹੋਣਾ ਵੀ ਜਰੂਰੀ ਹੈ ਇਲਾਕੇ ਦੇ ਲੋਕਾਂ ਨੇ ਅਮਰੀਕ ਸਿੰਘ ਨੂੰ ਇਸ ਦਿੜਬੇ ਦੇ ਇਲਾਕੇ ਤੋਂ ਚੋਣ ਮੈਦਾਨ ਵਿੱਚ ਉਤਰਨ ਲਈ ਪ੍ਰੇਰਿਤ ਕੀਤਾ।
                       ਅਮਰੀਕ ਸਿੰਘ ਖਨਾਲ ਕਲਾਂ ਇਸ ਇਲਾਕੇ ਦੇ ਜੰਪਲ ਹਨ। ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੇਰਾ ਮੁੱਖ ਮਕਸਦ ਲੋੜਵੰਦਾਂ ਦੀ ਸੇਵਾ ਕਰਨਾ ਹੈ। ਜੋ ਮੈਂ ਕਾਫੀ ਲੰਮੇ ਸਮੇਂ ਤੋਂ ਕਰ ਰਿਹਾ ਹਾਂ ਅਤੇ ਸਾਰੀ ਜ਼ਿੰਦਗੀ ਕਰਦਾ ਵੀ ਰਹਾਂਗਾ। ਰਾਜਨੀਤੀ ਵਿੱਚ ਆਉਣ ਲਈ ਮੈਨੂੰ ਮੇਰੇ ਇਲਾਕੇ ਦੇ ਲੋਕਾਂ ਅਤੇ ਮੇਰੇ ਸਾਥੀਆਂ ਨੇ ਪ੍ਰੇਰਿਤ ਕੀਤਾ। ਜਦੋਂ ਅਸੀਂ ਕਿਸੇ ਵੀ ਪਿੰਡ ਵਿੱਚ ਜਾਂਦੇ ਹਾਂ ਸਾਰੇ ਲੋਕੀ ਸਾਡਾ ਬੜਾ ਸਤਿਕਾਰ ਕਰਦੇ ਹਨ ਅਤੇ ਸਾਨੂੰ ਪਿੰਡਾਂ ਵਿੱਚੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਦਿੜਵਾ ਇਲਾਕਾ ਮੇਰਾ ਜੱਦੀ ਇਲਾਕਾ ਹੀ ਨਹੀਂ ਸਗੋਂ ਮੇਰਾ ਪਰਿਵਾਰ ਹੈ ਮੈਂ ਸਦਾ ਆਪਣੇ ਇਸ ਪਰਿਵਾਰ ਦੀ ਸੇਵਾ ਕਰਦਾ ਰਹਾਂਗਾ।

Leave a Reply

Your email address will not be published. Required fields are marked *

error: Content is protected !!