• Thu. May 14th, 2026

PEHLIKHABAR24X7

देश की धड़कन

ਮਾਨਵ ਜੀਵਨ ਦਾ ਹਰ ਪਲ ਇਨਸਾਨੀਅਤ ਅਤੇ ਭਗਤੀ ਵਿੱਚ ਸਮਰਪਿਤ ਹੋਵੇ- ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ*

ByPehliKhabarNews

May 14, 2026

*ਹਰ ਹਿਰਦੇ ਦੇ ਦੇਵ ਬਾਬਾ ਹਰਦੇਵ ਸਿੰਘ ਜੀ ਨੂੰ ਅਰਪਿਤ ਸ਼ਰਧਾ ਸੁਮਨ*

 

ਚੰਡੀਗੜ੍ਹ, 14 ਮਈ ( ਪ੍ਰੋਫੈਸਰ ਅਵਤਾਰ ਸਿੰਘ ):- ਸ਼ਰਧਾ, ਭਗਤੀ ਅਤੇ ਅਧਿਆਤਮਿਕ ਜਗ੍ਰਿਰਤੀ ਨਾਲ ਭਰਪੂਰ ਦਿਵਯ ਵਾਤਾਵਰਣ ਵਿੱਚ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਯੁਗਦ੍ਰਿਸ਼ਟਾ ਬਾਬਾ ਹਰਦੇਵ ਸਿੰਘ ਜੀ ਦੀ ਯਾਦ ਵਿੱਚ ਸੰਤ ਨਿਰੰਕਾਰੀ ਅਧਿਆਤਮਿਕ ਸਥਲ, ਸਮਾਲਖਾ ਵਿਖੇ ਪਰਮ ਸਤਿਕਾਰਯੋਗ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਛਤਰ-ਛਾਇਆ ਹੇਠ ਭਾਵਪੂਰਤ ਸੰਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਲੱਖਾਂ ਸ਼ਰਧਾਲੂਆਂ ਨੇ ਸਤਿਗੁਰੂ ਦੇ ਪਾਵਨ ਦਰਸ਼ਨ ਕੀਤੇ ਅਤੇ ਅੰਮ੍ਰਿਤਮਈ ਪ੍ਰਵਚਨਾਂ ਨੂੰ ਸੁਣ ਕੇ ਆਤਮਿਕ ਸ਼ਾਂਤੀ, ਅਨੰਦ ਅਤੇ ਇਲਾਹੀ ਪ੍ਰੇਰਨਾ ਪ੍ਰਾਪਤ ਕੀਤੀ।

ਇਸ ਮੌਕੇ ‘ਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਆਪਣੇ ਅਸ਼ੀਰ ਵਚਨਾਂ ਵਿੱਚ ਫ਼ਰਮਾਇਆ ਕਿ ਬਾਬਾ ਜੀ ਦਾ ਸੰਪੂਰਨ ਜੀਵਨ ਮਾਨਵਤਾ, ਸੇਵਾ ਅਤੇ ਪ੍ਰੇਮਾ-ਭਗਤੀ ਦੀ ਇੱਕ ਮਿਸਾਲ ਰਿਹਾ। ਉਨ੍ਹਾਂ ਨੇ ਪ੍ਰੇਰਿਤ ਕੀਤਾ ਕਿ ਮਾਨਵ ਜੀਵਨ ਦਾ ਹਰ ਪਲ ਸਾਰਥਕ ਬਣੇ ਅਤੇ ਹਰ ਘੜੀ ਇਨਸਾਨੀਅਤ, ਕਰੁਣਾ ਅਤੇ ਮਾਨਵੀ ਕਦਰਾਂ-ਕੀਮਤਾਂ ਦਾ ਪ੍ਰਮਾਣ ਪੇਸ਼ ਕਰੇ। ਬਾਬਾ ਜੀ ਨੇ ਹਮੇਸ਼ਾ ਇਹੀ ਸਿੱਖਿਆ ਦਿੱਤੀ ਕਿ ਹਰ ਵਿਅਕਤੀ ਆਪਣੇ ਅੰਦਰ ਮਾਨਵੀ ਗੁਣ ਵਿਕਸਿਤ ਕਰਕੇ ਨਿਰੰਕਾਰ ਦਾ ਆਸਰਾ ਲੈਂਦੇ ਹੋਏ ਸਾਰਥਕ ਅਤੇ ਉਦੇਸ਼ਪੂਰਨ ਜੀਵਨ ਜੀਵੇ।
ਸਤਿਗੁਰੂ ਮਾਤਾ ਜੀ ਨੇ ਫ਼ਰਮਾਇਆ ਕਿ ਜੇਕਰ ਕਿਸੇ ਦੇ ਜੀਵਨ ਵਿੱਚ ਦੁੱਖ, ਪੀੜਾ ਜਾਂ ਸੰਘਰਸ਼ ਹੈ, ਤਾਂ ਸਾਡਾ ਫ਼ਰਜ਼ ਉਸਨੂੰ ਵਧਾਉਣਾ ਨਹੀਂ, ਸਗੋਂ ਪ੍ਰੇਮ, ਸੰਵੇਦਨਸ਼ੀਲਤਾ ਅਤੇ ਸਹਿਯੋਗ ਨਾਲ ਉਸਨੂੰ ਸ਼ਾਂਤ ਕਰਨਾ ਹੈ। ਜੀਵਨ ਅਜਿਹਾ ਹੋਵੇ ਜੋ ਰਿਸ਼ਤਿਆਂ ਵਿੱਚ ਪਿਆਰ ਅਤੇ ਸਮਰਪਣ ਦੀ ਭਾਵਨਾ ਨੂੰ ਮਜ਼ਬੂਤ ਕਰੇ। ਇਹੀ ਬਾਬਾ ਜੀ ਦੀਆਂ ਸਿੱਖਿਆਵਾਂ ਦਾ ਸਾਰ ਅਤੇ ਸੱਚੀ ਮਾਨਵਤਾ ਦਾ ਸਰੂਪ ਹੈ।

ਸਤਿਗੁਰੂ ਮਾਤਾ ਜੀ ਨੇ ਸਮਝਾਇਆ ਕਿ ਬ੍ਰਹਮਗਿਆਨ ਪ੍ਰਾਪਤ ਹੋਣ ਤੋਂ ਬਾਅਦ ਜੀਵਨ ਸਿਰਫ਼ ਨਿੱਜੀ ਸੀਮਾਵਾਂ ਤੱਕ ਨਹੀਂ ਰਹਿੰਦਾ, ਸਗੋਂ ਸਮੁੱਚੀ ਮਾਨਵਤਾ ਦੀ ਸੇਵਾ, ਕਲਿਆਣ ਅਤੇ ਉਥਾਨ ਦਾ ਮਾਧਿਅਮ ਬਣ ਜਾਂਦਾ ਹੈ। ਸੱਚੀ ਸੇਵਾ ਦਿਖਾਵੇ ਤੋਂ ਪਰੇ ਪ੍ਰੇਮ, ਨਿਮਰਤਾ ਅਤੇ ਨਿਸ਼ਕਾਮਤਾ ਨਾਲ ਭਰਪੂਰ ਹੁੰਦੀ ਹੈ, ਜਦਕਿ ਅਸਲ ਭਗਤੀ ਸ਼ਬਦਾਂ ਤੋਂ ਅੱਗੇ ਵਧ ਕੇ ਸਾਡੇ ਵਿਹਾਰ, ਵਿਚਾਰਾਂ ਅਤੇ ਕਰਮਾਂ ਵਿੱਚ ਝਲਕਦੀ ਹੈ।

ਅਮਰ ਸੰਤ ਅਵਨੀਤ ਜੀ ਦੇ ਸਮਰਪਿਤ ਜੀਵਨ ਦਾ ਜ਼ਿਕਰ ਕਰਦਿਆਂ ਸਤਿਗੁਰੂ ਮਾਤਾ ਜੀ ਨੇ ਫ਼ਰਮਾਇਆ ਕਿ ਸੱਚਾ ਸਮਰਪਣ ਉਹੀ ਹੈ ਜਿਸ ਵਿੱਚ ਸੇਵਾ ਦਾ ਭਾਵ ਸਿਰਫ਼ ਵਿਚਾਰਾਂ ਵਿੱਚ ਨਹੀਂ, ਸਗੋਂ ਵਿਹਾਰ ਅਤੇ ਤਰਜੀਹਾਂ ਵਿੱਚ ਸਪੱਸ਼ਟ ਦਿਖਾਈ ਦੇਵੇ। ਉਨ੍ਹਾਂ ਨੇ ਗ੍ਰਹਿਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸੰਗਤ, ਸੇਵਾ ਅਤੇ ਭਗਤੀ ਨੂੰ ਸਰਵਉੱਚ ਰੱਖ ਕੇ ਇਹ ਪ੍ਰੇਰਨਾ ਦਿੱਤੀ ਕਿ ਪਰਿਵਾਰਕ ਅਤੇ ਸਮਾਜਿਕ ਜੀਵਨ ਵਿੱਚ ਰਹਿੰਦੇ ਹੋਏ ਵੀ ਪੂਰੀ ਨਿਸ਼ਠਾ ਨਾਲ ਸਮਰਪਿਤ ਜੀਵਨ ਜੀਵਿਆ ਜਾ ਸਕਦਾ ਹੈ।

ਅੰਤ ਵਿੱਚ ਸਤਿਗੁਰੂ ਮਾਤਾ ਜੀ ਨੇ ਅਸ਼ੀਰਵਾਦ ਦਿੱਤਾ ਕਿ ਹਰ ਗੁਰਸਿੱਖ ਸੇਵਾ, ਸਿਮਰਨ ਅਤੇ ਸਤਿਸੰਗ ਨੂੰ ਆਪਣੀ ਤਰਜੀਹ ਬਣਾਵੇ ਅਤੇ ਹਰ ਹਿਰਦਾ ਨਿਰੰਕਾਰ ਵਿੱਚ ਸਮਰਪਿਤ ਹੋ ਕੇ ਪ੍ਰੇਮ, ਸ਼ਾਂਤੀ ਅਤੇ ਮਾਨਵਤਾ ਵੰਡਣ ਦਾ ਇੱਕ ਸ਼ਕਤੀਸ਼ਾਲੀ ਜ਼ਰੀਆ ਬਣੇ।
ਸਮਾਗਮ ਦੌਰਾਨ ਗੀਤਕਾਰਾਂ, ਕਵੀਆਂ ਅਤੇ ਬੁਲਾਰਿਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਦਿਲ ਦੀਆਂ ਡੂੰਘੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ। ਜਿੱਥੇ ਹਰ ਸ਼ਬਦ ਅਤੇ ਹਰ ਸੁਰ ਆਤਮਾ ਨੂੰ ਛੂਹ ਗਈ। ਕਿਸੇ ਨੇ ਬਾਬਾ ਜੀ ਦੀਆਂ ਦਿਵਯ ਸਿੱਖਿਆਵਾਂ ਦਾ ਪ੍ਰੇਰਨਾਦਾਇਕ ਸੰਦੇਸ਼ ਸੁਣਾਇਆ, ਤਾਂ ਕਿਸੇ ਨੇ ਉਨ੍ਹਾਂ ਦੀ ਸੌਮਯ ਸ਼ਖ਼ਸੀਅਤ ਅਤੇ ਮਾਨਵਤਾ ਦੇ ਭਲੇ ਲਈ ਕੀਤੇ ਕਾਰਜਾਂ ਪ੍ਰਤੀ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਬਾਬਾ ਹਰਦੇਵ ਸਿੰਘ ਜੀ ਦੀ ਪ੍ਰੇਰਨਾ ਅੱਜ ਵੀ ਸ਼ਰਧਾਲੂਆਂ ਦੇ ਹਿਰਦਿਆਂ ਵਿੱਚ ਜਿਉਂਦੀ ਹੈ। ਵਰਤਮਾਨ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਉਨ੍ਹਾਂ ਦੇ ਸੰਦੇਸ਼ਾਂ ਨੂੰ ਅੱਗੇ ਵਧਾਉਂਦੇ ਹੋਏ ਸੇਵਾ, ਸਮਰਪਣ ਅਤੇ ਸਦਭਾਵਨਾ ਦਾ ਪ੍ਰਕਾਸ਼ ਫੈਲਾ ਰਹੇ ਹਨ। ਉਨ੍ਹਾਂ ਦੇ ਮਾਰਗਦਰਸ਼ਨ ਸਦਕਾ ਵਿਸ਼ਵ ਵਿੱਚ ਮਾਨਵਤਾ, ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਨਿਰੰਤਰ ਪ੍ਰਸਾਰਿਤ ਹੋ ਰਿਹਾ ਹੈ।

Leave a Reply

Your email address will not be published. Required fields are marked *