ਪੰਜਾਬ ਸਖੀ ਸ਼ਕਤੀ ਮੇਲਾ ਵਿੱਚ ਨਗਰ ਕੌਂਸਲ ਖੰਨਾਂ ਵੱਲੋਂ ਕੰਪੋਸਟ ਦੀ ਵਿਕਰੀ ਲਈ ਇੱਕ ਵਿਸ਼ੇਸ਼ ਸਟਾਲ ਲਗਾਇਆ ਗਿਆ
ਖੰਨਾਂ /ਲੁਧਿਆਣਾ, 28 ਫਰਵਰੀ ( ਪ੍ਰੋਫੈਸਰ ਅਵਤਾਰ ਸਿੰਘ ):-ਪੰਜਾਬ ਸਖੀ ਸ਼ਕਤੀ ਮੇਲਾ 21ਫਰਵਰੀ 2026 ਤੋਂ 2 ਮਾਰਚ 2026 ਦੌਰਾਨ ਸਫ਼ਾਈ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਨੂੰ ਮੁੱਖ ਰੱਖਦੇ ਹੋਏ ਇਸ ਸਮਾਗਮ ਦੀ ਅਗਵਾਈ ਡਾਕਟਰ ਨਰੇਸ਼ ਕੁਮਾਰ ਅਸਿਸਟੈਂਟ ਪ੍ਰੋਜੈਕਟ ਡਾਇਰੈਕਟਰ ਸੋਲਿਡ ਵੇਸਟ ਮੈਨੇਜਮੈਂਟ ਪੀ.ਐਮ.ਆਈ.ਡੀ.ਸੀ ਚੰਡੀਗੜ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਅਮਿਤ ਕੁਮਾਰ ਬੈਂਬੀ, ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਅਤੇ ਸੈਨੀਟੇਸ਼ਨ ਬ੍ਰਾਂਚ ਦੇ ਸੁਪਰਡੈਂਟ ਹਰਵਿੰਦਰ ਸਿੰਘ ਭੁੱਲਰ ਵੱਲੋਂ ਕੀਤੀ ਗਈ। ਮੇਲੇ ਵਿੱਚ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਢੁਕਵੇਂ ਢੰਗ ਨਾਲ ਕੂੜਾ ਪ੍ਰਬੰਧਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕੰਪੋਸਟ ਦੀ ਵਿਕਰੀ ਲਈ ਇੱਕ ਵਿਸ਼ੇਸ਼ ਸਟਾਲ ਲਗਾਇਆ ਗਿਆ, ਜਿਸ ਰਾਹੀਂ ਲੋਕਾਂ ਨੂੰ ਘਰੇਲੂ ਅਤੇ ਜੈਵਿਕ ਕਚਰੇ ਤੋਂ ਖਾਦ ਬਣਾਉਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਖਾਣ-ਪੀਣ ਵਾਲੇ ਸਟਾਲਾਂ ਦਾ ਵਿਸ਼ੇਸ਼ ਦੌਰਾ ਕਰਕੇ ਸਫ਼ਾਈ ਪ੍ਰਬੰਧਾਂ ਦੀ ਜਾਂਚ ਕੀਤੀ ਗਈ ਅਤੇ ਸਟਾਲ ਮਾਲਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਉਹ ਕੂੜੇ ਦੀ ਵੱਖ-ਵੱਖ ਸੰਭਾਲ (ਗਿੱਲਾ ਤੇ ਸੁੱਕਾ ਕਚਰਾ) ਯਕੀਨੀ ਬਣਾਉਣ। ਇਸ ਦੌਰਾਨ SDM ਸਵਾਤੀ ਟਿਵਾਣਾ ਜੀ ਖੰਨਾ ਅਤੇ ਕਾਰਜਕਾਰੀ ਅਧਿਕਾਰੀ ਵੱਲੋਂ “ਹਰਿਤ ਪੰਜਾਬ ਸਿਟੀ ਕੰਪੋਸਟ” ਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ ਗਿਆ ਅਤੇ ਕੰਪੋਸਟ ਵਿਕਰੀ ਦੀ ਸ਼ੁਰੂਆਤ ਕੀਤੀ ਗਈ।
ਸਮਾਗਮ ਵਿੱਚ ਸਵੀਤਾ ਜੋਸ਼ੀ ਐਸ ਆਈ, ਸੁੱਖਦੇਵ ਸਿੰਘ ਐਸ ਆਈ, ਪਰਮਜੀਤ ਕੌਰ ਜੂਨੀਅਰ ਸਹਾਇਕ, ਹਿੰਮਤ ਸਿੰਘ ਸੈਨੀਟੇਸ਼ਨ ਸੁਪਰਵਾਈਜਰ, ਕਿਰਨਪਾਲ ਕੌਰ ਕਲਰਕ, ਇਕਵਿੰਦਰ ਸਿੰਘ ਕੰਪਿਊਟਰ ਆਪਰੇਟਰ, ਹਰਬੰਤ ਸਿੰਘ ਪੈਸਕੋ ਸੁਪਰਵਾਈਜਰ, ਨਵਰੀਤ ਕੌਰ ਸੀ.ਐਫ਼, ਨਵਦੀਪ ਕੌਰ ਸੀ.ਐਫ਼, ਮਨਿੰਦਰ ਸਿੰਘ ਸੀ.ਐਫ਼, ਹਰਪ੍ਰੀਤ ਸਿੰਘ ਸੀ.ਐਫ਼, ਨਰਿੰਦਰ ਸਿੰਘ ਸੀ.ਐਫ਼, ਸੰਦੀਪ ਸਿੰਘ ਸੀ.ਐਫ਼, ਸੁਖਵਿੰਦਰ ਸਿੰਘ ਸੀ.ਐਫ਼,
ਸਮੇਤ ਸਤਨਾਮ ਸਿੰਘ, ਬਲਜੋਸ਼ ਸਿੰਘ, ਅਮਿਤ ਕੁਮਾਰ ਮੋਟੀਵੇਟਰ, ਸਫਾਈ ਮੇਟ ਸਮੇਤ ਸਫਾਈ ਸੇਵਕ ਆਦਿ ਹੋਰ ਸਟਾਫ ਮੈਂਬਰਾਂ ਦੀ ਭਾਗੀਦਾਰੀ ਰਹੀ, ਜਿਨ੍ਹਾਂ ਨੇ ਲੋਕਾਂ ਵਿੱਚ ਸਫ਼ਾਈ ਸੰਬੰਧੀ ਜਾਗਰੂਕਤਾ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
