ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਵਿੱਚ ਬਣਿਆ ਹੋਇਆ ਸਮਾਨ ਹੀ ਖਰੀਦਣਾ ਚਾਹੀਦਾ ਹੈ । ਇਸ ਨੂੰ ਇੱਕ ਸਵਦੇਸ਼ੀ ਅੰਦੋਲਨ ਦੇ ਤੌਰ ਤੇ ਅਪਣਾਇਆ ਜਾਣਾ ਚਾਹੀਦਾ ਹੈ– ਦਰਸ਼ਨ ਸਿੰਘ ਨੈਣੇਵਾਲ(ਪ੍ਰਧਾਨ ਕਿਸਾਨ ਮੋਰਚਾ ਪੰਜਾਬ)

ਲੁਧਿਆਣਾ ਵਿਖੇ ਸਵਦੇਸ਼ੀ ਮੇਲੇ ਦੌਰਾਨ ਪਿੰਡ ਦੀ ਸੱਥ ਪ੍ਰੋਗਰਾਮ ਵਿੱਚ ਪੰਜਾਬ ਕਿਸਾਨ ਮੋਰਚਾ ਦੇ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਦੀ ਅਗਵਾਈ ਵਿੱਚ ਕਿਸਾਨ ਮੋਰਚੇ ਦੇ ਆਗੂਆਂ ਨੇ ਕੀਤੀ ਸਿਰਕਤ

 

ਲੁਧਿਆਣਾ, 25 ਫਰਵਰੀ ( ਪ੍ਰੋਫੈਸਰ ਅਵਤਾਰ ਸਿੰਘ ):-ਲੁਧਿਆਣਾ ਵਿਚ ਚਲ ਰਹੇ ਸਵਦੇਸ਼ੀ ਮੇਲੇ ਦੋਰਾਨ ਸਵਦੇਸ਼ੀ ਜਾਗਰਣ ਮੰਚ ਦੁਆਰਾ ਪਿੰਡ ਦੀ ਸੱਥ ਪ੍ਰੋਗਰਾਮ ਪ੍ਰਦੇਸ਼ ਪ੍ਰਧਾਨ ਭਾਜਪਾ ਕਿਸਾਨ ਮੋਰਚਾ ਸ਼ ਦਰਸ਼ਨ ਸਿੰਘ ਨੈਣੇਵਾਲ ਜੀ ਦੀ ਅਗਵਾਈ ਵਿਚ ਕਰਵਾਇਆ ਗਿਆ ਇਸ ਮੋਕੇ ਭਾਜਪਾ ਕਿਸਾਨ ਮੋਰਚਾ ਦੇ ਵੱਖੋ-ਵੱਖ ਅਹੁੱਦੇਦਾਰਾ ਨੇ ਮੰਚ ਤੋ ਅਪਣੇ -ਅਪਣੇ ਵਿਚਾਰ ਰੱਖੇ ਉਹਨਾ ਨੇ ਕਿਹਾ ਕੀ ਸਾਨੂ ਸਾਰਿਆ ਨੂੰ ਵਿਦੇਸ਼ੀ ਸਮਾਨ ਦਾ ਬਹੁਤ ਘੱਟ ਇਸਤੇਮਾਲ ਕਰਨ ਚਾਹਿਦਾ ਹੈ ਜਿਆਦਾਤਰ ਆਪਣੇ ਭਾਰਤ ਦੇਸ਼ ਵਿੱਚ ਬਣਿਆ ਹੋਇਆ ਸਮਾਨ ਹੀ ਖਰੀਦਿਆ ਜਾਵੇ ਇਸ ਨੂ ਇਕ ਸਵਦੇਸ਼ੀ ਅੰਦੋਲਨ ਦੇ ਤੋਰ ਤੇ ਅਪਣਾਇਆ ਜਾਣਾ ਚਾਹੀਦਾ ਹੈ।


ਵਿਦੇਸ਼ੀ ਵਸਤੂਆਂ ਦਾ ਬਾਈਕਾਟ ਕਰਨ ਅਤੇ ਭਾਰਤੀ ੳਤਪਾਦਾਂ (ਸਵਦੇਸ਼ੀ) ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾ ਕੀ ਅਸੀ ਸਾਰੇ ਮਿਲਕਰ ਸਵਦੇਸ਼ੀ ਅੰਦੋਲਨ ਰਾਹੀ ਸਵੈ- ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰ ਸਕਿਆ।
                ਇਸ ਅਵਸਰ ਤੇ ਭਾਜਪਾ ਕਿਸਾਨ ਮੋਰਚਾ ਪ੍ਰਦੇਸ਼ ਜਨਰਲ ਸਕੱਤਰ ਕਰਨਪਾਲ ਸਿੰਘ, ਭਾਜਪਾ ਕਿਸਾਨ ਮੋਰਚਾ ਪ੍ਰਦੇਸ਼ ਜਨਰਲ ਸਕੱਤਰ ਗੁਰਚਰਨ ਸਿੰਘ ਸੰਧੂ, ਭਾਜਪਾ ਕਿਸਾਨ ਮੋਰਚਾ ਪ੍ਰਦੇਸ਼ ਜਨਰਲ ਸਕੱਤਰ ਸਤਨਾਮ ਸਿੰਘ ਬਿੱਟਾ, ਗੁਰਭੇਜ ਸਿੰਘ ਗੋਰਾਇਆ, ਜਸਵੰਤ ਸਿੰਘ ਨਾਮਧਾਰੀਆ , ਸਖਦੇਵ ਸਿੰਘ ਗਿੱਲ, ਸਤਿੰਦਰ ਸਿੰਘ ਮੱਕੋਵਾਲ, ਸੁਖਵੰਤ ਸਿੰਘ ਟਿਲੋੰ, ਸੋਹਨ ਸਿੰਘ, ਸਿਤਾਰਾ ਸਿੰਘ, ਹਰਵਿੰਦਰ ਸਿੰਘ, ਅਵਤਾਰ ਸਿੰਘ, ਜਸਨਪ੍ਰੀਤ ਸਿੰਘ ਗੋਸਲ, ਦਵਿੰਦਰ ਸਿੰਘ, ਅਮਰਜੀਤ ਸਿੰਘ ਗੋਲਡੀ, ਜਸ ਗੋਸਲ, ਤੇ ਭਾਜਪਾ ਕਿਸਾਨ ਮੋਰਚਾ ਦੇ ਵਰਕਰ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!