• Wed. Mar 18th, 2026

PEHLIKHABAR24X7

देश की धड़कन

ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ “ਪੰਜਾਬ ਭੂਤ, ਭਵਿੱਖ ਤੇ ਵਰਤਮਾਨ: ਸਦੀ ਦਾ ਮੁਲਾਂਕਣ” ਅਤੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ

ByPehliKhabarNews

Jan 29, 2026

ਖੰਨਾਂ/ ਬੀਜਾ ,29 ਜਨਵਰੀ ( ਪ੍ਰੋਫੈਸਰ ਅਵਤਾਰ ਸਿੰਘ );-ਐਡਵੋਕੇਟ ਸ. ਹਰਜਿੰਦਰ ਸਿੰਘ ਜੀ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਰਹਿਨੁਮਾਈ ਅਤੇ ਵਿੱਦਿਆ ਸਕੱਤਰ ਇੰਜੀ. ਸ. ਸੁਖਮਿੰਦਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ ਮਿਤੀ 28 ਜਨਵਰੀ 2026 ਨੂੰ ਡਾ. ਗਗਨਦੀਪ ਸਿੰਘ ਜੀ ਦੀ ਸੁਯੋਗ ਅਗਵਾਈ ਹੇਠ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਸਪਾਂਸਰਡ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਦੇ ਸਹਿਯੋਗ ਨਾਲ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਹ ਸੈਮੀਨਾਰ ਪੰਜਾਬ ਦੀ ਧਰਤੀ ਦੇ ‘ਭੂਤ, ਭਵਿੱਖ ਤੇ ਵਰਤਮਾਨ ‘ਦੇ ਗਹਿਰ ਗੰਭੀਰ ਚਰਚਾ ਨਾਲ਼ ਜੁੜਿਆ ਹੋਇਆ ਸੀ । ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਇਸ ਸੈਮੀਨਾਰ ਦਾ ਮੁੱਖ ਥੀਮ “ ਪੰਜਾਬ ਦੀ ਪਿਛਲੀ ਸਦੀ: ਜ਼ਲਜ਼ਲਾ ਅਤੇ ਬਦਲਾਅ-1925-2025“ ਰਿਹਾ, ਜਿਸ ਵਿੱਚ 100 ਸਾਲਾਂ ਪੰਜਾਬ ਦੇ ਇਤਿਹਾਸਕ, ਸਮਾਜਿਕ, ਸੱਭਿਆਚਾਰਕ, ਭਾਸ਼ਾ, ਸਾਹਿਤ, ਖੇਤੀਬਾੜੀ, ਰਾਜਨੀਤੀ ਅਤੇ ਅਰਥ-ਵਿਵਸਥਾ ਆਦਿ ਦੇ ਵੱਖ-ਵੱਖ ਪਹਿਲੂਆਂ ਨੂੰ ਪੇਸ਼ ਕੀਤਾ ਗਿਆ । ਸੈਮੀਨਾਰ ਦੇ ਉਦਘਾਟਨੀ ਸ਼ੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ. ਸ਼ਰਨਜੀਤ ਸਿੰਘ ਜੀ ਢਿੱਲੋਂ (ਸਾਬਕਾ ਮੈਂਬਰ ਪਾਰਲੀਮੈਂਟ) ਨੇ ਸ਼ਿਰਕਤ ਕੀਤੀ । ਆਏ ਹੋਏ ਮਹਿਮਾਨਾਂ ਦੁਆਰਾ ਸ਼ਮਾ ਰੌਸ਼ਨ ਕੀਤੀ ਗਈ ਅਤੇ ਪ੍ਰਿੰਸੀਪਲ ਸਾਹਿਬ ਨੇ ਰਸਮੀ ਤੌਰ ‘ਤੇ ਹਰੇ ਪੌਦੇ ਦੇ ਕੇ ਆਏ ਹੋਏ ਮਹਿਮਾਨਾਂ ਨੂੰ “ਜੀਓ ਆਇਆਂ” ਕਹਿੰਦਿਆਂ ਸੈਮੀਨਾਰ ਦੇ ਥੀਮ ਸੰਬੰਧੀ ਬਾਰੀਕਬੀਨੀ ਨਾਲ਼ ਚਰਚਾ ਆਰੰਭੀ । ਡਾ. ਸਰਬਜਿੰਦਰ ਸਿੰਘ ਜੀ( ਵੀ. ਸੀ. ਫਿਊਚਰਿਸਟਿਕ ਯੂਨੀਵਰਸਿਟੀ, ਸ਼੍ਰੀ ਅਨੰਦਪੁਰ ਸਾਹਿਬ) ਨੇ ਕੂੰਜੀਵਤ ਭਾਸ਼ਣ ਦਿੰਦਿਆਂ ਪੰਜਾਬ ਵਿੱਚ ਆਏ ਬਦਲਾਵਾਂ, ਬਦਲਦੇ ਮਨੁੱਖੀ ਰਿਸ਼ਤਿਆਂ, ਵਿੱਦਿਆ ਵਿੱਚ ਆਏ ਨਿਘਾਰ ਸੰਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ । ਉਪਰੰਤ ਡਾ. ਹਰਜਿੰਦਰ ਸਿੰਘ ਜੀ ਲਾਲ ( ਮੈਂਬਰ ਲੋਕਲ ਮੈਨੇਜਿੰਗ ਕਮੇਟੀ ਅਤੇ ਸੀਨੀਅਰ ਪੱਤਰਕਾਰ) ਨੇ ਪ੍ਰਧਾਨਗੀ ਭਾਸ਼ਣ ਦਿੱਤਾ ਅਤੇ ਕਾਵਿਕ ਰੂਪ ਵਿੱਚ ਪੰਜਾਬ ਦਾ ਹਾਲ ਬਿਆਨ ਕਰਦਿਆਂ ਬਿਹਤਰ ਪੰਜਾਬ ਲਈ ਦੁਆ ਕੀਤੀ ।
ਸੈਮੀਨਾਰ ਦੇ ਤਕਨੀਕੀ ਸ਼ੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ. ਯਾਦਵਿੰਦਰ ਸਿੰਘ ਜੀ ਯਾਦੂ ( ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ) ਨੇ ਸ਼ਿਰਕਤ ਕੀਤੀ । ਨਾਮਵਰ ਪੱਤਰਕਾਰ ਸ. ਜੋਗਿੰਦਰ ਸਿੰਘ ਜੀ ਓਬਰਾਏ ਇਸ ਸ਼ੈਸ਼ਨ ਦੇ ਚੇਅਰਪਰਸਨ ਰਹੇ । ਉੱਘੇ ਵਿਦਵਾਨ ਡਾ. ਰਾਮ ਸਿੰਘ ਜੀ ਗੁਰਨਾ (ਪ੍ਰੋਫੈਸਰ ਇਤਿਹਾਸ ਵਿਭਾਗ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ) ਨੇ ਸੈਮੀਨਾਰ ਦੇ ਮੁੱਖ ਥੀਮ ਨੂੰ ਸੰਖੇਪ ਰੂਪ ਦਿੰਦਿਆਂ ਵੱਖ-ਵੱਖ ਪਰਚਿਆਂ ਵਿੱਚ ਪੇਸ਼ ਪੱਖਾਂ ਬਾਰੇ ਵਿਚਾਰਾਂ ਕਰਦਿਆਂ ਉਸਦੇ ਉਪ ਵਿਸ਼ਿਆਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ । ਇਸ ਤਕਨੀਕੀ ਸ਼ੈਸ਼ਨ ਵਿੱਚ ਵੱਖ-ਵੱਖ ਵਿਦਵਾਨਾਂ, ਖੋਜਾਰਥੀਆਂ , ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਲਗਭਗ 48 ਦੇ ਕਰੀਬ ਪੇਪਰ ਪ੍ਰਸਤੁਤ ਕੀਤੇ ਅਤੇ ਗਹਿਰੀ ਵਿਚਾਰ- ਚਰਚਾ ਹੋਈ । ਇਸ ਸੈਮੀਨਾਰ ਦਾ ਮੁੱਖ ਉਦੇਸ਼ ਪਿਛਲੇ 100 ਸਾਲਾਂ ਪੰਜਾਬ ਵਿੱਚ ਹੋਈ ਉਥਲ-ਪੁਥਲ, ਉੱਨਤੀ, ਕੁਝ ਹਾਸਲ ਕਰਨ ਅਤੇ ਕੁਝ ਗਵਾਉਣ ਸੰਬੰਧੀ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਸੀ । ਇਸ ਪੂਰੇ ਸੈਮੀਨਾਰ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਪ੍ਰੋ. ਸਨਦੀਪ ਕੌਰ ਨੇ ਬਾਖੂਬੀ ਢੰਗ ਨਾਲ ਨਿਭਾਈ । ਸੈਮੀਨਾਰ ਦੇ ਅੰਤਿਮ ਚਰਨ ਵਿੱਚ ਸ. ਰਘਬੀਰ ਸਿੰਘ ਜੀ ਸਹਾਰਨਮਾਜਰਾ( ਆਨਰੇਰੀ ਸਕੱਤਰ , ਲੋਕਲ ਮੈਨੇਜਿੰਗ ਕਮੇਟੀ) ਨੇ ਪ੍ਰਿੰਸੀਪਲ ਸਾਹਿਬ ਅਤੇ ਇਤਿਹਾਸ ਵਿਭਾਗ ਦੇ ਇਹਨਾਂ ਯਤਨਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਅਜਿਹੇ ਹੋਰ ਪ੍ਰੋਗਰਾਮ ਉਲੀਕਣ ਲਈ ਪ੍ਰੇਰਿਤ ਕੀਤਾ । ਕਾਲਜ ਪ੍ਰਿੰਸੀਪਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ । ਉਨ੍ਹਾਂ ਨੇ ਇਤਿਹਾਸ ਵਿਭਾਗ ਦੇ ਮੁਖੀ ਪ੍ਰੋਫੈਸਰ ਅਗਮਜਯੋਤ ਕੌਰ ਨੂੰ ਇਸ ਸੈਮੀਨਾਰ ਦੇ ਆਯੋਜਨ ਲਈ ਵਧਾਈ ਦਿੱਤੀ ਅਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਆਪਣੀਆਂ ਡਿਊਟੀਆਂ ਬਾਖੂਬੀ ਢੰਗ ਨਾਲ ਨਿਭਾਉਣ ਲਈ ਧੰਨਵਾਦ ਕੀਤਾ । ਇਸ ਸੈਮੀਨਾਰ ਵਿੱਚ ਦੂਰ- ਨੇੜਲੇ ਇਲਾਕਿਆਂ ਦੇ ਪਤਵੰਤੇ ਸੱਜਣ ਸ. ਅਵਤਾਰ ਸਿੰਘ ਜੀ ਰਿਆ( ਮੈਂਬਰ ਐੱਸ. ਜੀ. ਪੀ. ਸੀ.),ਪ੍ਰਿੰਸੀਪਲ ਪਵਨ ਕੁਮਾਰ ਜੀ , ਜੱਥੇਦਾਰ ਮਨਜੀਤ ਸਿੰਘ ਜੀ ਮਦਨੀਪੁਰ, ਸ. ਇਕਬਾਲ ਸਿੰਘ ਜੀ ( ਮੈਨੇਜਰ, ਗੁਰਦੁਆਰਾ ਮੰਜੀ ਸਾਹਿਬ ਕੋਟਾਂ), ਪ੍ਰਿੰਸੀਪਲ ਲਖਵੀਰ ਕੌਰ ਜੀ, ਪ੍ਰੋਫੈਸਰ ਅਵਤਾਰ ਸਿੰਘ (ਸੀਨੀਅਰ ਪੱਤਰਕਾਰ),ਜੰਟੀ ਮਾਨ ( ਪੱਤਰਕਾਰ), ਸ. ਕਮਿੱਕਰ ਸਿੰਘ ਜੀ, ਸ. ਸਨਦੀਪ ਸਿੰਘ ਜੀ( ਮੈਨੇਜਰ ਪੰਜਾਬ ਨੈਸ਼ਨਲ ਬੈਂਕ, ਕੋਟਾਂ), ਸ. ਜ਼ੋਰਾ ਸਿੰਘ ਜੀ, ਸ. ਰਜਿੰਦਰ ਸਿੰਘ ਜੀ ਕੋਟ ਪਨੈਚ, ਸ. ਨਵਤੇਜ ਸਿੰਘ ਜੀ ਖੱਟੜਾ, ਸ. ਜਤਿੰਦਰ ਸਿੰਘ ਜੀ, ਸ. ਮਨਦੀਪ ਸਿੰਘ ਜੀ ਖ਼ਾਲਸਾ, ਸ. ਪਰਮਿੰਦਰ ਸਿੰਘ ਜੀ ( ਮੈਂਬਰ ਬਲਾਕ ਸੰਮਤੀ)ਅਤੇ ਪ੍ਰਿੰਸੀਪਲ ਜੇ. ਸਿੰਘ ਜੀ ਵੜੈਚ ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰੀ । ਪ੍ਰੋਫ਼ੈਸਰ ਮਨਜੀਤ ਕੌਰ ਭੱਟੀ ਨੇ ਆਏ ਹੋਏ ਸਾਰੇ ਵਿਦਵਾਨਾਂ ਅਤੇ ਮਹਿਮਾਨਾਂ ਦਾ ਰਸਮੀ ਧੰਨਵਾਦ ਕੀਤਾ ।

Leave a Reply

Your email address will not be published. Required fields are marked *