ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਦੋ ਦਿਨਾਂ ਫੋਟੋ ਤੇ ਕਲਾ ਪ੍ਰਦਰਸ਼ਨੀ ਐਡਵੋਕੇਟ ਹਰਦੀਪ ਸਿੰਘ ਭੱਟੀ ਵਿਸ਼ੇਸ਼ ਤੌਰ ਤੇ ਕਰਨਗੇ ਸ਼ਿਰਕਤ।

ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਦੋ ਦਿਨਾਂ ਫੋਟੋ ਤੇ ਕਲਾ ਪ੍ਰਦਰਸ਼ਨੀ ਐਡਵੋਕੇਟ ਹਰਦੀਪ ਸਿੰਘ ਭੱਟੀ ਵਿਸ਼ੇਸ਼ ਤੌਰ ਤੇ ਕਰਨਗੇ ਸ਼ਿਰਕਤ।

** ਸੰਤ ਬਲਵੀਰ ਸਿੰਘ ਸੀਚੇਂਵਾਲ ( ਮੈਂਬਰ ਰਾਜ ਸਭਾ )ਮੁੱਖ ਮਹਿਮਾਨ ਵਜੋਂ ਹੋਣਗੇ ਹਾਜ਼ਰ।

** ਇਸ ਪ੍ਰਦਰਸ਼ਨੀ ਵਿਚ ਦੁਆਬੇ ਅਤੇ ਮਾਲਵੇ ਦੇ ਪੰਜ ਪ੍ਰਸਿੱਧ ਕਲਾਕਾਰ ਹਿੱਸਾ ਲੈਣਗੇ –ਸਤਨਾਮ ਸਿੰਘ ਮਾਣਕ

ਜਲੰਧਰ,14 ਜਨਵਰੀ ( ਪ੍ਰੋਫੈਸਰ ਅਵਤਾਰ ਸਿੰਘ ):-ਕਲਾ ਤੇ ਕਲਾਕਾਰ ਮੰਚ ਜਲੰਧਰ ਵਲੋਂ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਸਹਿਯੋਗ ਨਾਲ 15 ਤੇ 16 ਜਨਵਰੀ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਚਿੱਤਰਕਲਾ, ਅੱਖਰਕਾਰੀ ਤੇ ਫੋਟੋਗ੍ਰਾਫ਼ੀ ਦੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਮੁੱਖ ਮਹਿਮਾਨ ਸੰਤ ਬਲਬੀਰ ਸਿੰਘ ਸੀਚੇਂਵਾਲ ਹੋਣਗੇ ,ਮੰਚ ਦੇ ਸਰਪ੍ਰਸਤ ਸ. ਸਤਨਾਮ ਸਿੰਘ ਮਾਣਕ ਨੇ ਮੰਚ ਵਲੋਂ ਸਭ ਨੂੰ ਇਹ ਪ੍ਰਦਰਸ਼ਨੀ ਦੇਖਣ ਅਤੇ ਆਪਣੇ ਵਿਚਾਰ ਦੇਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਦੁਆਬੇ ਅਤੇ ਮਾਲਵੇ ਦੇ ਪੰਜ ਪ੍ਰਸਿੱਧ ਕਲਾਕਾਰ ਹਿੱਸਾ ਲੈ ਰਹੇ ਹਨ। ਇਸ ਵਿਚ ਆਪਣੀਆਂ ਕਲਾਕ੍ਰਿਤੀਆਂ ਰਾਹੀਂ ਸ਼ਿਰਕਤ ਕਰਨ ਲਈ ਚਿੱਤਰਕਾਰ ਕੁਲਜੀਤ ਹੀਰ, ਚਿੱਤਰਕਾਰ ਇੰਦਰਜੀਤ ਸਿੰਘ (ਜਲੰਧਰ), ਮੰਜ਼ਿਲ ਸਿੰਘ (ਜਲੰਧਰ), ਰਵੀ ਰਵਿੰਦਰ ਫੋਟੋਗ੍ਰਾਫ਼ੀ ਲੁਧਿਆਣਾ, ਕੰਵਰਦੀਪ ਸਿੰਘ ਅੱਖਰਕਾਰੀ (ਕਪੂਰਥਲਾ) ਆਦਿ ਪਹੁੰਚ ਰਹੇ ਹਨ।

ਇਥੇ ਇਹ ਵੀ ਵਰਣਨਯੋਗ ਹੈ ਕਿ ਰਵੀ ਰਵਿੰਦਰ ਦੀ ਫੋਟੋਗ੍ਰਾਫ਼ੀ ਪੰਜਾਬ ਦੇ ਸੱਭਿਆਚਾਰ ਨੂੰ ਬੜੀ ਬਾਰੀਕੀ ਨਾਲ ਦਰਸਉਂਦੀ ਹੈ। ਪਿਛਲੇ ਮਹੀਨੇ ਚਿੱਤਰਕਾਰ ਇੰਦਰਜੀਤ ਸਿੰਘ (ਜਲੰਧਰ) ਦੀ ਪ੍ਰਦਰਸ਼ਨੀ ਆਸਟ੍ਰੇਲੀਆ ਦੀ ਸੰਸਦ ਵਿਚ ਲਗਾਈ ਗਈ ਸੀ। ਸ. ਕੰਵਰਦੀਪ ਸਿੰਘ ਅੱਖਰਕਾਰੀ ‘ਚ ਪੰਜਾਬ ਤੋਂ ਮੁੰਬਈ ਤੱਕ ਆਪਣੀ ਕਲਾ ਦਾ ਹੁਨਰ ਦਿਖਾ ਚੁੱਕੇ ਹਨ। ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਸ. ਜਸਪ੍ਰੀਤ ਸਿੰਘ ਸੈਣੀ ਅਤੇ ਸਮੂਹ ਗਵਰਨਿੰਗ ਕੌਂਸਿਲ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਹਾਲ ਕਮੇਟੀ, ਡਾ. ਲਖਵਿੰਦਰ ਸਿੰਘ ਜੌਹਲ, ਗੁਰਦਿਆਲ ਰੌਸ਼ਨ, ਐੱਸ. ਅਸ਼ੋਕ ਭੌਰਾ, ਬਲਜੀਤ ਬੱਲ, ਪਾਲੀ ਖ਼ਾਦਿਮ, ਕਮਲੇਸ਼ ਦੁੱਗਲ, ਸ. ਸੁਰਿੰਦਰਪਾਲ ਸਿੰਘ, ਸ. ਕੁਲਵਿੰਦਰ ਸਿੰਘ, ਐਡਵੋਕੇਟ ਹਰਦੀਪ ਸਿੰਘ ਭੱਟੀ (ਖੰਨਾ) ਆਦਿ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰ ਕੇ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕਰਨਗੇ।

Leave a Reply

Your email address will not be published. Required fields are marked *