ਮਾਤਾ ਗੰਗਾ ਖਾਲਸਾ ਕਾਲਜ ਕੋਟਾਂ ਵਿਖੇ ਹੋਮ ਸਾਇੰਸ ਵਿਭਾਗ ਵੱਲੋਂ ਬਾਇਓ-ਇੰਜ਼ਾਈਮ ਤਿਆਰ ਕਰਨ ਬਾਰੇ ਵਰਕਸ਼ਾਪ ਆਯੋਜਿਤ

ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਐਸੀ ਵਾਤਾਵਰਨ -ਮਿੱਤਰ ਅਭਿਆਸ ਨੂੰ ਅਪਣਾਉਣਾ ਚਾਹੀਦਾ ਹੈ –ਡਾ.ਗਗਨਦੀਪ ਸਿੰਘ

–ਬਾਇਓ-ਐਨਜ਼ਾਈਮ ਨੂੰ ਕੁਦਰਤੀ ਤੌਰ ਤੇ ਪਾਣੀ ਸਾਫ ਕਰਨ ਲਈ,ਫਰਸ਼ ਸਾਫ਼ ਕਰਨ ਲਈ, ਰਸੋਈ ਸਾਫ਼ ਕਰਨ ਲਈ, ਹਵਾ ਸੁਗੰਧਿਤ ਕਰਨ ਅਤੇ ਖਾਦ ਵਜੋਂ ਵਰਤਿਆ ਜਾ ਸਕਦਾ ਹੈ–ਪ੍ਰੋਫੈਸਰ ਨੀਰੂ ਗਰਗ

 

ਖੰਨਾਂ /ਬੀਜਾ, 12 ਫਰਵਰੀ ( ਪ੍ਰੋਫੈਸਰ ਅਵਤਾਰ ਸਿੰਘ ):-ਮਾਤਾ ਗੰਗਾ ਖਾਲਸਾ ਕਾਲਜ, ਕੋਟਾਂ, ਜ਼ਿਲ੍ਹਾ ਲੁਧਿਆਣਾ(ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਸਾਹਿਬ) ਵਿਖੇ 12 ਫਰਵਰੀ ਨੂੰ ਕਾਲਜ ਦੇ ਹੋਮ ਸਾਇੰਸ ਵਿਭਾਗ ਵੱਲੋਂ ਬਾਇਓ-ਐਨਜ਼ਾਈਮ ਤਿਆਰ ਕਰਨ ਬਾਰੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਸਮਾਜ ਵਿੱਚ ਵਾਤਾਵਰਨ -ਮਿੱਤਰ ਜੀਵਨ ਸ਼ੈਲੀ ਨੂੰ ਪ੍ਰੋਤਸਾਹਿਤ ਕਰਨਾ ਅਤੇ ਰਸਾਇਣ-ਮੁਕਤ ਜੀਵਨ ਦੀ ਪ੍ਰੇਰਣਾ ਦੇਣਾ ਸੀ। ਵਰਕਸ਼ਾਪ ਦੌਰਾਨ ਰਸੋਈ ਦੇ ਬਚੇ ਹੋਏ ਫਲਾਂ ਦੇ ਛਿਲਕੇ, ਸਬਜ਼ੀਆਂ ਦੇ ਛਿਲਕੇ, ਵੱਖ-ਵੱਖ ਦਰੱਖਤਾਂ ਦੇ ਪੱਤੇ ਜਿਵੇਂ ਨਿੰਮ, ਸੁਹਾਂਜਣਾ,ਆਂਵਲਾ ਅਤੇ ਫੁੱਲ ਜਿਵੇਂ ਗੇਂਦਾ, ਗੁਲਾਬ , ਗੁੜ ਅਤੇ ਪਾਣੀ ਦੀ ਵਰਤੋਂ ਕਰਕੇ ਬਾਇਓ-ਐਨਜ਼ਾਈਮ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ । ਭਾਗੀਦਾਰਾਂ ਨੂੰ ਇਸਦੀ ਤਿਆਰੀ, ਖਮੀਰਕਰਨ ਪ੍ਰਕਿਰਿਆ, ਸੰਭਾਲ ਅਤੇ ਘਰੇਲੂ ਵਰਤੋਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ।
ਹੋਮ ਸਾਇੰਸ ਵਿਭਾਗ ਦੇ ਮੁਖੀ ਪ੍ਰੋਫੈਸਰ ਨੀਰੂ ਗਰਗ ਵੱਲੋਂ ਬਾਇਓ-ਐਨਜ਼ਾਈਮ ਦੇ ਕਈ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਵੇਂ ਕਿ ਇਹ ਕੁਦਰਤੀ ਤੌਰ ਤੇ ਪਾਣੀ ਸਾਫ ਕਰਨ ਲਈ,ਫਰਸ਼ ਸਾਫ਼ ਕਰਨ ਲਈ, ਰਸੋਈ ਸਾਫ਼ ਕਰਨ ਲਈ, ਹਵਾ ਸੁਗੰਧਿਤ ਕਰਨ ਅਤੇ ਖਾਦ ਵਜੋਂ ਵਰਤਿਆ ਜਾ ਸਕਦਾ ਹੈ। ਇਸ ਨਾਲ ਘਰੇਲੂ ਰਸਾਇਣਕ ਪਦਾਰਥਾਂ ਦੀ ਵਰਤੋਂ ਘੱਟਦੀ ਹੈ ਅਤੇ ਵਾਤਾਵਰਨ ਪ੍ਰਦੂਸ਼ਣ ਵਿੱਚ ਕਮੀ ਆਉਂਦੀ ਹੈ। ਵਿਦਿਆਰਥੀਆਂ ਨੇ ਇਸ ਵਰਕਸ਼ਾਪ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਵਾਤਾਵਰਨ ਸੁਰੱਖਿਆ ਅਤੇ ਕੂੜੇ-ਕਰਕਟ ਪ੍ਰਬੰਧਨ ਬਾਰੇ ਜਾਗਰੂਕਤਾ ਦਿਖਾਈ । ਇਹ ਵਰਕਸ਼ਾਪ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਲਾਭਕਾਰੀ ਸਾਬਤ ਹੋਈ। ਕਾਲਜ ਦੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਜੀ ਨੇ ਹੋਮ ਸਾਇੰਸ ਵਿਭਾਗ ਦੀ ਇਸ ਪਹਿਲ ਦੀ ਸਰਾਹਨਾ ਕੀਤੀ ਅਤੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਐਸੀ ਵਾਤਾਵਰਨ -ਮਿੱਤਰ ਅਭਿਆਸ ਅਪਣਾਉਣ ਲਈ ਪ੍ਰੇਰਿਤ ਕੀਤਾ।
ਅੰਤ ਵਿੱਚ ਧੰਨਵਾਦ ਪ੍ਰਸਤਾਵ ਨਾਲ ਸਮਾਗਮ ਸਮਾਪਤ ਹੋਇਆ ।

Leave a Reply

Your email address will not be published. Required fields are marked *

error: Content is protected !!