• Wed. Mar 18th, 2026

PEHLIKHABAR24X7

देश की धड़कन

ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਦੀ ਅਗਵਾਈ ਹੇਠ  ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆ ਨੂੰ ਖਾਦ ਬਣਾਉਣ ਬਾਰੇ ਜਾਣਕਾਰੀ ਦਿੱਤੀ ਕਿ ਕਿਵੇਂ ਗਿੱਲਾ ਕੂੜੇ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ

ByPehliKhabarNews

Oct 18, 2025

ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਦੀ ਅਗਵਾਈ ਹੇਠ  ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆ ਨੂੰ ਖਾਦ ਬਣਾਉਣ ਬਾਰੇ ਜਾਣਕਾਰੀ ਦਿੱਤੀ ਕਿ ਕਿਵੇਂ ਗਿੱਲਾ ਕੂੜੇ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ

 

ਖੰਨਾਂ ,18 ਅਕਤੂਬਰ ( ਪ੍ਰੋਫੈਸਰ ਅਵਤਾਰ ਸਿੰਘ ):-ਨਗਰ ਕੌਂਸਲ ਖੰਨਾ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਦੀ ਅਗਵਾਈ ਹੇਠ  ਕਿਸ਼ੋਰੀ ਲਾਲ ਜੇਠੀ ਸੀਨੀਅਰ ਸੈਕਡੰਰੀ ਸਕੂਲ ਦੇ ਵਿਦਿਆਰਥੀਆਂ ਨੂੰ ਨਗਰ ਕੌਂਸਲ ਖੰਨਾ ਦੇ ਅਧਿਕਾਰੀ ਮਨਿੰਦਰ ਸਿੰਘ ਸੀ.ਐਫ ਅਤੇ ਨਵਰੀਤ ਕੌਰ ਸੀ.ਐਫ ਵੱਲੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆ ਨੂੰ ਖਾਦ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਗਿੱਲਾ ਕੂੜਾ(ਫਲਾਂ, ਸਬਜ਼ੀਆਂ ਦੇ ਛਿਲਕੇ ਆਦਿ) ਤੋਂ ਖਾਦ ਤਿਆਰ ਕੀਤੀ ਜਾਂਦੀ ਹੈ ਅਤੇ ਇਸਦੇ ਚੱਲਦੇ ਹੀ ਖਾਦ ਦੀ ਸਟਾਲ ਲਗਾ ਕੇ ਖਾਦ ਦੀ ਸੇਲ ਕੀਤੀ ਗਈ, ਅਤੇ ਇਹ ਵੀ ਕਿਹਾ ਗਿਆ ਕੀ ਆਪਣੇ ਘਰ, ਦੁਕਾਨ ਦੇ ਕੂੜੇ ਦੀ ਸਾਂਭ-ਸੰਭਾਲ ਕਰਕੇ ਨਗਰ ਕੌਂਸਲ ਦੀ ਗੱਡੀਆਂ ਦੇ ਵਿੱਚ ਅੱਲਗ ਕਰ ਗਿੱਲਾ ਅਤੇ ਸੁੱਕਾ ਕੂੜੇ ਦੇ ਰੂਪ ਵਿੱਚ ਦਿੱਤਾ ਜਾਵੇ, ਗੱਡੀ ਦੀ ਸਮੱਸਿਆਂ ਸੰਬੰਧੀ 1800-121-5721 ਤੇ ਸਪੰਰਕ ਕੀਤਾ ਜਾਵੇ। ਆਪਣੇ ਵੱਲੋਂ ਕਿਸੇ ਵੀ ਤਰ੍ਹਾਂ ਦੇ ਕੂੜੇ ਨੂੰ ਆਲੇ-ਦੁਆਲੇ ਸੁੱਟ ਕੇ ਗੰਦਾ ਨਾ ਕੀਤਾ ਜਾਵੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਉੱਪਰ ਨਗਰ ਕੌਂਸਲ ਖੰਨਾ ਵੱਲੋਂ ਵਿਭਾਗੀ ਸਖਤ ਜੁਰਮਾਨੇ ਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਵੀ ਸ਼ਹਿਰ ਵਾਸੀਆਂ ਨੂੰ ਆਪਣੇ ਕੂੜੇ ਦੇ ਪ੍ਰਤੀ ਮੁੱਢਲੀ ਜਿੰਮੇਵਾਰੀ ਸਮਝਣ ਦੀ ਅਪੀਲ ਕੀਤੀ ਗਈ, ਕੀ ਇਹ ਸ਼ਹਿਰ ਤੁਹਾਡਾ ਆਪਣਾ ਹੈ ਇਸ ਨੂੰ ਆਪਾ ਸਾਰੇ ਮਿਲ ਕੇ ਹੀ ਸਾਫ-ਸੁਥਰਾ ਤੇ ਹਰਿਆ-ਭਰਿਆ ਬਣਾ ਸਕਦੇ ਹਾਂ 73 ਕਿਲੋ ਖਾਦ ਸੇਲ ਕੀਤੀ ਗਈ

Leave a Reply

Your email address will not be published. Required fields are marked *