ਸਰਸ ਮੇਲਾ 2025 ਲੁਧਿਆਣਾ ਵਿੱਚ ਮਾਤਾ ਗੰਗਾ ਖਾਲਸਾ ਕਾਲਜ ਕੋਟਾਂ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੀ ਸੁਹਾਵਣੀ ਲੋਕ ਗੀਤ ਪੇਸ਼ਕਾਰ
ਲੁਧਿਆਣਾ, 13 ਅਕਤੂਬਰ ( ਪ੍ਰੋਫੈਸਰ ਅਵਤਾਰ ਸਿੰਘ ):- ਪੰਜਾਬ ਕ੍ਰਿਸ਼ੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਆਯੋਜਿਤ ਸਰਸ ਮੇਲਾ 2025 ਦੇ ਮੌਕੇ ’ਤੇ ਸੰਗੀਤ ਵਿਭਾਗ ਦੇ ਵਿਦਿਆਰਥੀ ਅਰਮਾਨ ਸੰਗਲਾ, ਫਰਦੀਨ ਖਾਨ ਅਤੇ ਫਤਿਹ ਅਲੀ ਖਾਨ ਨੇ ਲੋਕ ਗੀਤਾਂ ਦੀ ਸੁਹਾਵਣੀ ਪੇਸ਼ਕਾਰੀ ਕਰਕੇ ਦਰਸ਼ਕਾਂ ਦੇ ਦਿਲ ਜਿੱਤ ਲਏ।
ਇਹ ਵਿਦਿਆਰਥੀ ਆਪਣੀ ਮਿੱਠੀ ਆਵਾਜ਼ ਅਤੇ ਰੂਹਾਨੀ ਅੰਦਾਜ਼ ਨਾਲ ਮੇਲੇ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਨੂੰ ਮੋਹਤਿਆਰ ਕਰ ਗਏ। ਉਨ੍ਹਾਂ ਦੇ ਗਾਏ ਲੋਕ ਗੀਤਾਂ ਨੇ ਮੇਲੇ ਦੇ ਮਾਹੌਲ ਵਿੱਚ ਪੰਜਾਬੀ ਸਭਿਆਚਾਰ ਦੀ ਖੁਸ਼ਬੂ ਘੋਲ ਦਿੱਤੀ।
ਮੇਲੇ ਦੇ ਅਯੋਜਕਾਂ ਨੇ ਵਿਦਿਆਰਥੀਆਂ ਦੀ ਇਸ ਪ੍ਰਦਰਸ਼ਨੀ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਨੌਜਵਾਨ ਗਾਇਕਾਂ ਨੇ ਪੰਜਾਬੀ ਲੋਕ ਸੰਗੀਤ ਦੀ ਪ੍ਰਚੀਨ ਪਰੰਪਰਾ ਨੂੰ ਜੀਵੰਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਜੀ ਨੇ ਸੰਗੀਤ ਵਿਭਾਗ ਦੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦਾ ਇਹ ਪ੍ਰਯਾਸ ਪੰਜਾਬੀ ਲੋਕ ਧਰੋਹਰ ਨੂੰ ਸੰਭਾਲਣ ਵੱਲ ਇਕ ਸਰਾਹਣਯੋਗ ਕਦਮ ਹੈ।
ਇਸ ਮੌਕੇ ਨੂੰ ਵਿਦਿਆਰਥੀਆਂ ਲਈ ਸੰਭਵ ਬਣਾਉਣ ਵਿੱਚ ਸਹਾਇਤਾ ਲਈ ਸੰਗੀਤ ਵਿਭਾਗ ਵੱਲੋਂ ਰੈੱਡ ਰੀਬਨ ਕਲੱਬ ਦੇ ਇੰਚਾਰਜ ਡਾ. ਮੰਜੂ ਸੱਦੀ ਦਾ ਖਾਸ ਧੰਨਵਾਦ ਪ੍ਰਗਟ ਕੀਤਾ ਗਿਆ।
ਸਰਸ ਮੇਲੇ ਦੇ ਇਸ ਸੱਭਿਆਚਾਰਕ ਮੰਚ ’ਤੇ ਵਿਦਿਆਰਥੀਆਂ ਦੀ ਪ੍ਰਦਰਸ਼ਨੀ ਨੇ ਪੰਜਾਬ ਕ੍ਰਿਸ਼ੀ ਯੂਨੀਵਰਸਿਟੀ ਦੀ ਸੰਗੀਤਕ ਪ੍ਰਤਿਭਾ ਨੂੰ ਨਵੀਂ ਉਡਾਣ ਬਖ਼ਸ਼ੀ ਹੈ।
