ਸਾਡਾ ਮੁੱਖ ਉੇਦੇਸ਼ ਸਿਰਫ਼ ਕਿਤਾਬੀ ਗਿਆਨ ਦੇਣਾ ਨਹੀਂ, ਬਲਕਿ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ–ਹਰਪ੍ਰਤਾਪ ਸਿੰਘ ਬਰਾੜ

ਗੁਰੂ ਨਾਨਕ ਸਕੂਲ, ਦੋਰਾਹਾ ਵਿਖੇ ‘ਗੋਆ ਬੀਚ ਪਾਰਟੀ’ ਦਾ ਕੀਤਾ ਗਿਆ ਆਯੋਜਨ

ਅੱਜ ਕੱਲ੍ਹ ਦੇ ਡਿਜੀਟਲ ਯੁੱਗ ਵਿੱਚ ਬੱਚੇ ਮੋਬਾਇਲ ਅਤੇ ਟੀ.ਵੀ. ਸਕ੍ਰੀਨਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ।‘ਗੋਆ ਬੀਚ ਪਾਰਟੀ’ ਵਰਗੇ ਪ੍ਰੋਗਰਾਮਾਂ ਦਾ ਮਕਸਦ ਬੱਚਿਆਂ ਨੂੰ ਕੁਦਰਤੀ ਮਾਹੌਲ ਅਤੇ ਖੇਡਾਂ ਦੇ ਜ਼ਰੀਏ ਆਪਸੀ ਸਾਂਝ ਸਿਖਾੳੇਣਾ ਹੈ–ਰੂਪਿੰਦਰ ਕੌਰ ਬਰਾੜ

ਇਸ ਪਾਰਟੀ ਦਾ ਮੁੱਖ ਮਕਸਦ ਬੱਚਿਆਂ ਨੂੰ ਪੜ੍ਹਾਈ ਦੇ ਬੋਝ ਤੋਂ ਮੁਕਤ ਕਰਨਾ ਅਤੇ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲ਼ ਵਿੱਚ ਕੁਝ ਯਾਦਗਾਰੀ ਪਲ ਦੇਣਾ ਸੀ–ਡਾ. ਡੀ.ਪੀ.ਠਾਕੁਰ

ਦੋਰਾਹਾ /ਲੁਧਿਆਣਾ, 24 ਮਈ ( ਪ੍ਰੋਫੈਸਰ ਅਵਤਾਰ ਸਿੰਘ ):-ਦਿਨੋ-ਦਿਨ ਵੱਧ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ ਵਿਖੇ ਮਿਤੀ 23 ਮਈ, 2026 ਨੂੰ ਨੰਨ੍ਹੇ-ਮੁੰਨੇ ਬੱਚਿਆਂ ਦੇ ਮਨੋਰੰਜਨ ਲਈ ਇੱਕ ਵਿਸ਼ੇਸ ‘ਗੋਆ ਬੀਚ ਪਾਰਟੀ’ ਦਾ ਆਯੋਜਨ ਕੀਤਾ ਗਿਆ।ਇਸ ਖ਼ਾਸ ਮੌਕੇ ’ਤੇ ਸਕੂਲ ਦੇ ਵਿਹੜੇ ਨੂੰ ਇੱਕ ਮਿੰਨੀ ਗੋਆ ਬੀਚ ਦਾ ਰੂਪ ਦਿੱਤਾ ਗਿਆ, ਜਿਸ ਨੂੰ ਦੇਖ ਕੇ ਬੱਚਿਆਂ ਦੇ ਚਿਹਰੇ ਖ਼ੁਸ਼ੀ ਨਾਲ਼ ਖਿੜ ਉੱਠੇ।ਸਕੂਲ ਵੱਲੋਂ ਕੈਂਪਸ ਵਿੱਚ ਰੰਗ-ਬਿਰੰਗੀਆਂ ਛੱਤਰੀਆਂ, ਆਰਟੀਫੀਸ਼ਅਲ ਵਾਟਰ ਪੂਲ ਸਾਈਟ ਅਤੇ ਬੱਚਿਆਂ ਦੇ ਖੇਡਣ ਲਈ ਰੇਤ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਵਿੱਚ ਵਿਸ਼ੇਸ ਤੌਰ ’ਤੇ ਪ੍ਰਾਇਮਰੀ ਅਤੇ ਪ੍ਰੀ- ਪ੍ਰਾਇਮਰੀ ਜਮਾਤਾਂ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਹਿੱਸਾ ਲਿਆ। ਸਾਰੇ ਬੱਚੇ ਗਰਮੀਆਂ ਦੇ ਰੰਗ-ਬਿਰੰਗੇ ਅਤੇ ਆਕਰਸ਼ਕ ਸਵਿਮਿੰਗ ਸੂਟ, ਚਸ਼ਮੇਂ ਅਤੇ ਹੈਟਸ ਪਾ ਕੇ ਸਕੂਲ ਪਹੁੰਚੇ।ਬੱਚਿਆਂ ਨੇ ਪਾਣੀ ਦੇ ਫੁਹਾਰਿਆਂ ਅਤੇ ਪੂਲ ਵਿੱਚ ਖੂਬ ਮਸਤੀ ਕੀਤੀ।ਇਸ ਤੋਂ ਇਲਾਵਾ ਰੇਤ ਦੇ ਘਰ ਬਣਾਉਣ ਅਤੇ ਬੀਚ ਬਾਲ ਨਾਲ਼ ਖੇਡਣ ਦੀਆਂ ਖੇਡਾਂ ਵੀ ਖਿੱਚ ਦਾ ਕੇਂਦਰ ਰਹੀਆਂ।

ਸਕੂਲ ਪ੍ਰਬੰਧਕ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਨੇ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਸਾਡਾ ਮੁੱਖ ਉੇਦੇਸ਼ ਸਿਰਫ਼ ਕਿਤਾਬੀ ਗਿਆਨ ਦੇਣਾ ਨਹੀਂ, ਬਲਕਿ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ।ਅਜੋਕੇ ਦੌਰ ਵਿੱਚ ਬੱਚਿਆਂ ’ਤੇ ਪੜ੍ਹਾਈ ਅਤੇ ਮੁਕਾਬਲੇਬਾਜ਼ੀ ਦਾ ਕਾਫੀ ਮਾਨਸਿਕ ਬੋਝ ਰਹਿੰਦਾ ਹੈ। ਇਸ ਤਰ੍ਹਾਂ ਦੇ ਰਚਨਾਤਮਕ ਅਤੇ ਮਨੋਰੰਜਕ ਸਮਾਗਮ ਬੱਚਿਆਂ ਨੂੰ ਤਣਾਅ-ਮੁਕਤ ਕਰਨ ਅਤੇ ਉਹਨਾਂ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਲਿਆਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਅਸੀਂ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਜਾਰੀ ਰੱਖਾਂਗੇ।ਸਕੂਲ ਡਾਇਰੈਕਟਰ ਰੂਪਿੰਦਰ ਕੌਰ ਬਰਾੜ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆਂ-ਅੱਜ ਕੱਲ੍ਹ ਦੇ ਡਿਜੀਟਲ ਯੁੱਗ ਵਿੱਚ ਬੱਚੇ ਮੋਬਾਇਲ ਅਤੇ ਟੀ.ਵੀ. ਸਕ੍ਰੀਨਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ।‘ਗੋਆ ਬੀਚ ਪਾਰਟੀ’ ਵਰਗੇ ਪ੍ਰੋਗਰਾਮਾਂ ਦਾ ਮਕਸਦ ਬੱਚਿਆਂ ਨੂੰ ਕੁਦਰਤੀ ਮਾਹੌਲ ਅਤੇ ਖੇਡਾਂ ਦੇ ਜ਼ਰੀਏ ਆਪਸੀ ਸਾਂਝ ਸਿਖਾੳੇਣਾ ਹੈ।ਪਾਣੀ ਅਤੇ ਰੇਤ ਨਾਲ਼ ਖੇਡਦਿਆਂ ਬੱਚੇ ਨਾ ਸਿਰਫ਼ ਗਰਮੀ ਤੋਂ ਰਾਹਤ ਮਹਿਸੂਸ ਕਰਦੇ ਹਨ, ਬਲਕਿ ਉਹਨਾਂ ਦੀ ਸਰੀਰਕ ਅਤੇ ਮਾਨਸਿਕ ਊਰਜਾ ਨੂੰ ਵੀ ਇੱਕ ਸਕਾਰਾਤਮਕ ਦਿਸ਼ਾ ਮਿਲਦੀ ਹੈ।

ਸਕੂਲ ਪ੍ਰਿੰਸੀਪਲ ਡਾ. ਡੀ.ਪੀ.ਠਾਕੁਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਪਾਰਟੀ ਦਾ ਮੁੱਖ ਮਕਸਦ ਬੱਚਿਆਂ ਨੂੰ ਪੜ੍ਹਾਈ ਦੇ ਬੋਝ ਤੋਂ ਮੁਕਤ ਕਰਨਾ ਅਤੇ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲ਼ ਵਿੱਚ ਕੁਝ ਯਾਦਗਾਰੀ ਪਲ ਦੇਣਾ ਸੀ।ਉਹਨਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ਼ ਬੱਚਿਆਂ ਦੀ ਸਿਰਜਣਾਤਮਕਤਾ ਵਿੱਚ ਵਾਧਾ ਹੁੰਦਾ ਹੈ।ਅੰਤ ਵਿੱਚ ਡਿਪਟੀ ਹੈੱਡ ਮਿਸਟਰਸ ਪੂਰਵੀ ਮਹਿਤਾ ਨੇ ਦੱਸਿਆ ਕਿ ਬੱਚਿਆਂ ਦੇ ਸਰੀਰਕ ਵਿਕਾਸ ਲਈ ਅਜਿਹੀਆਂ ਸਰਗਰਮੀਆਂ ਲਾਜ਼ਮੀ ਹਨ।

Leave a Reply

Your email address will not be published. Required fields are marked *

error: Content is protected !!