• Mon. Apr 27th, 2026

PEHLIKHABAR24X7

देश की धड़कन

ਰਾਸ਼ਟਰੀ ਕਾਵਿ ਸਾਗਰ ਨੇ ਵਿਸ਼ਵ ਯੁੱਧ ਨੂੰ ਸਮਰਪਿਤ ਹੈਲੋ ਪਟਿਆਲਾ ਵਿਖੇ ਕਾਵਿ ਦਰਬਾਰ ਦਾ ਕੀਤਾ ਗਿਆ ਆਯੋਜਨ

ByPehliKhabarNews

Apr 27, 2026

 

ਪਟਿਆਲਾ, 27 ਅਪ੍ਰੈਲ ( ਪ੍ਰੋਫੈਸਰ ਅਵਤਾਰ ਸਿੰਘ ):-ਰਾਸ਼ਟਰੀ ਕਾਵਿ ਸਾਗਰ ਦੇ ਮਹੀਨਾ ਵਾਰ ਕਵੀ ਦਰਬਾਰ ਵਿਚ ਲਿਖਾਰੀਆਂ ਨੇ ਵਿਸ਼ਵ ਯੁੱਧ ਦੀ ਚਿੰਤਾ ਨੂੰ ਵਿਅਕਤ ਕਰਦੇ ,ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ। ਕਈਆਂ ਨੇ ਹੋ ਰਹੇ ਅਮਰੀਕਾ ਤੇ ਇਰਾਨ ਦੇ ਯੁੱਧ ਦੇ ਮਜੂਦਾ ਹਾਲਾਤ ਤੇ ਪੈ ਰਹੇ ਅਸਰ ਬਰੇ ਗੱਲ ਕੀਤੀ ,ਤੇ ਕਿਸੇ ਨੇ ਸ਼ਾਂਤੀ ਲਈ ਪ੍ਰਮਾਤਮਾ ਨੂੰ ਆਪਣੀ ਕਵਿਤਾ ਰਾਹੀਂ ਦੁਆ ਵੀ ਕੀਤੀ । ਕਿਸੇ ਕਿਸੇ ਨੇ ਤਾਂ ਯੁੱਧ ਦੇ ਜਾਰੀ ਰਹਿਣ ਦੇ ਫ਼ਿਕਰ ਨਾਲ ਹੋਣ ਵਾਲੇ ਪਰਮਾਣੂ ਹਥਿਆਰਾਂ ਦੇ ਅਸਰ ਵੀ ਬਿਆਨ ਕਰ ਦਿੱਤੇ ।

ਪ੍ਰੋਗਰਾਮ ਦੇ ਸ਼ੁਰੂ ਵਿਚ ਸਭਾ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਸਾਰੇ ਸਾਹਿਤਕਾਰਾਂ ,ਮਹਿਮਾਨਾ ਦਾ ਤਹਿ ਦਿਲ ਤੋਂ ਸਵਾਗਤ ਕੀਤਾ ,ਤੇ ਸਭਾ ਦੀ ਗਤੀਵਿਧੀਆਂ ਬਾਰੇ ਦਸਦੇ ਕਿਹਾ ,ਕੇ ਰਾਸ਼ਟਰੀ ਕਾਵਿ ਸਾਗਰ ਮੁਬਾਰਕਬਾਦ ਦਾ ਹੱਕਦਾਰ ਹੈ ,ਤੇ ਇਸਦੇ ਮੈਂਬਰ ਤਾਰੀਫ਼ ਦੇ ਕਾਬਿਲ ਹਨ, ਜੌ ਕੁਝ ਸਾਲ ਵਿਚ ਹੀ ਕਵਿਤਾ ਲਿਖਣੀ ਸਿੱਖ ਕੇ ਅੱਜ ਆਪਣੇ ਰਾਸ਼ਟਰੀ ਕਾਵਿ ਸਾਗਰ ਦੇ ਪਰਿਵਾਰ ਨਾਲ ਆਪਣੀਆਂ ਨਵ ਰਚਿਤ ਕਿਤਾਬਾਂ ਲੋਕ ਅਰਪਣ ਕਰ ਰਹੇ ਹਨ ।ਓਹਨਾ ਦਸਿਆ ਇਸ ਵਾਰ ਰਾਸ਼ਟਰੀ ਕਾਵਿ ਸਾਗਰ ਦੇ ਵਿਚ ਪੰਜ ਕਵੀਆਂ ਦੀਆਂ ਕਿਤਾਬਾਂ ਲੋਕ ਅਰਪਣ ਹੋਈਆਂ ।ਜਿਸ ਬਾਰੇ ਪਿਛਲੇ ਮਹੀਨੇ ਦੇ ਅਖ਼ਬਾਰ ਵਿੱਚ ਖ਼ਬਰ ਲਗ ਗਈ ਸੀ ,ਤੇ ਇਸ ਸਭਾ ਵਿਚ ਇਹਨਾ ਕਿਤਾਬਾਂ ਤੇ ਖੋਜ ਪਰਚੇ ਪੜ੍ਹੇ ਗਏ । ਡਾਕਟਰ ਸੁਰੇਸ਼ ਨਾਇਕ ,ਐਸੋਸੀਏਟ ਪ੍ਰੋਫੈਸਰ,ਜੀ ਨੇ ਆਸ਼ਾ ਸ਼ਰਮਾ ਦੀ ਕਿਤਾਬ “ਸਵਯਮ ਸੇ ਅਨੁਭੂਤੀ” ਤੇ ਪਰਚਾ ਪੜ੍ਹਿਆ ਤੇ ਆਸ਼ਾ ਸ਼ਰਮਾ ਨੇ,ਸ਼੍ਰੀ ਮਤੀ ਇੰਦੁ ਪੌਲ ਜੀ ਦੀ ਕਿਤਾਬ” ਆਸ਼ਾ ਨਿਰਾਸ਼ਾ ਕੇ ਲਮਹੇਂ” ਤੇ ਪਰਚਾ ਪੜ੍ਹਦੀਆਂ ਦਸਿਆ ਕੇ ਇਸ ਕਿਤਾਬ ਵਿਚ ਇੰਦੁ ਜੀ ਨੇ ਜ਼ਿੰਦਗੀ ਨੂੰ ਸਕਾਰ ਆਤਮਿਕ ਤਰੀਕੇ ਨਾਲ ਜਿਊਣ ਤੇ ਧਿਆਨ ਦਿਲਵਾਇਆ ਹੈ। ਉਹਨਾਂ ਲਿਖਿਆ ਹੈ ਅਗਰ ਜਨਮ ਤੋਂ ਹੀ ਫੁੱਲ ਦੇ ਨਾਲ ਕੰਡੇ ਪੈਦਾ ਹੁੰਦੇ ਨੇ ਤੇ ਇਨਸਾਨ ਜੀਵਨ ਦੀ ਮੁਸੀਬਤਾਂ ਤੋਂ ਕਿਉਂ ਘਬਰਾਉਂਦਾ ਹੈ ,ਦੁੱਖ ਸੁੱਖ ਜੀਵਨ ਦਾ ਹਿੱਸਾ ਨੇ, ਇੰਦੁੰਜੀ ਨੇ ਇਸ ਨੂੰ ਪਰਮਾਤਮਾ ਦੀ ਮਰਜ਼ੀ ਸਮਝ ਖੁਸ਼ੀ ਖੁਸ਼ੀ ਜੀਵਨ ਜਿਉਣ ਤੇ ਜ਼ੋਰ ਦਿੱਤਾ ।ਓਹਨਾ ਜੀਵਨ ਦੇ ਸਾਰੇ ਛੋਹਰ ਇਸ ਕਿਤਾਬ ਵਿਚ ਛੋਹੇ ਨੇ,ਤੇ ਜ਼ਿੰਦਗੀ ਦਾ ਸਕਾਰ ਆਤਮਿਕ ਮਾਰਗ ਦਿਖਾਇਆ ਹੈ।ਡਾਕਟਰ ਨਾਟਕ ਦੀ ਕਿਤਾਬ ਗੀਤਾਂ ਦੇ ਸ਼ਗਨ ਆਪਣੇ ਵਿਚ ਨਵੇਕਲੀ ਕਿਤਾਬ ਹੈ । ਜਿਸਵਿਚ ਉਹ ਲਿਖਦੇ ਨੇ ਜੀਵਨ ਦਾ ਸਹਿਜ ਰੂਪ ਹੀ ਗੀਤ ਨੇ ,ਤੇ ਇਹਨਾ ਗੀਤਾਂ ਵਿਚ ਉਹ ਆਪਣੇ ਸਵੈ ਨੂੰ ਦੇਖਦੇ ਨੇ ।ਅਪਣੇ ਗੀਤਾਂ ਵਿਚ ਹੀ ਇਹ ਦੁਨੀਆ ਤੋਂ ਵਿਰਕਤ ਹੋਏ ਮੋਕਸ਼ ਦਾ ਮਾਰਗ ਲੱਭ ਚੁੱਕੇ ਨੇ। ਅੱਜ ਦੇ ਸਮਾਜ ਵਿਚ ਐਹੋ ਜਿਹੀਆਂ ਕਿਤਾਬਾਂ ਬਹੁਤ ਮੁਸ਼ੱਕਤ ਨਾਲ ਮਿਲਦੀਆਂ ਨੇ ।ਅਸੀਂ ਖੁਸ਼ਕਿਸਮਤ ਹਾਂ ਸਾਡੇ ਰਾਸ਼ਟਰੀ ਕਾਵਿ ਸਾਗਰ ਦੇ ਮੈਂਬਰ ਇਨਾ ਸੋਹਣਾ ਸਮਾਜ ਲਈ ਸਾਹਿਤ ਰਚ ਰਹੇ ਨੇ । ਸਾਰੇ ਸਹਿਭਾਗੀਆਂ ਨੇ ਸੰਪਾਦਕ ਨੂੰ ਵਧਾਈ ਦਿੱਤੀ ।

ਇਸ ਪ੍ਰੋਗਰਾਮ ਵਿਚ ਕੁਲ 29 ਕਵੀ ਕਵਿਤਰੀਆਂ ਨੇ ਭਾਗ ਲਿਆ ,ਤੇ ਆਪਣੀਆਂ ਰਚਨਾਵਾਂ ,ਗ਼ਜ਼ਲਾਂ ਨਾਲ ਸਮਾ ਬੰਨ੍ਹ ਦਿੱਤਾ । ਪਤਾ ਹੀ ਨਹੀਂ ਚਲਿਆ ਕੇ ਕਦੋਂ 2 ਘੰਟੇ ਬੀਤ ਗਏ । ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਡਾਕਟਰ ਸੁਰੇਸ਼ ਨਾਇਕ ,ਡਾਕਟਰ ਦਰਸ਼ਨ ਸਿੰਘ ਆਸ਼ਟ ਜੀ, ਵਿਸ਼ੇਸ਼ ਮਹਿਮਾਨ ਅਮਨਬੀਰ ਸਿੰਘ ਧਮੀ ਸਾਊਥ ਕੋਰੀਆ, ਸ਼੍ਰੀਮਤੀ ਪੋਲੀ ਬਰਾੜ ਯੂ ਐਸ ਏ ਤੋਂ, ਤੇ ਪਰਕਸ਼ ਕੌਰ ਪਾਸ਼ਨ ਅਮਰੀਕਾ ਤੋਂ, ਨੇ ਭਾਗ ਲਿਆ। ਸ਼੍ਰੀ ਮਤੀ ਜਗਦੀਸ਼ ਕੌਰ ਨੇ ਬਾਖੂਬੀ ਮੰਚ ਸੰਚਾਲਨ ਕੀਤਾ । ਪ੍ਰੋਗਰਾਮ ਸੁਣਦਿਆਂ ਇਸ ਤਰਾਂ ਮਹਿਸੂਸ ਹੋ ਰਿਹਾ ਸੀ ਅਗਰ ਦੇਸ਼ ਦੇ ਸਾਰੇ ਲੋਕ ਇਹਨਾਂ ਲਿਖਾਰੀਆਂ ਵਾਂਗ ਦੇਸ਼ ਦੇ ਲਈ ਲਿਖਣ ,ਦੇਸ਼ ਲਈ ਫ਼ਿਕਰ ਕਰਨ ,ਤਾਂ ਉਹ ਦਿਨ ਦੂਰ ਨਹੀਂ ਜਦੋਂ ਹਿੰਦੁਸਤਾਨ ਤੇ ਅੱਖ ਰੱਖਣ ਵਾਲੇ ਦੁਸ਼ਮਣ ਹਿੰਦੁਸਤਾਨੀਆਂ ਤੋਂ ਡਰਨ ਲਗ ਜਾਣ।
ਇਸ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਸਾਹਿਤਕਾਰ ਸਨ ਆਸ਼ਾ ਸ਼ਰਮਾ , ਜਗਦੀਸ਼ ਕੌਰ , ਡਾਕਟਰ ਸੁਰੇਸ਼ ਨਾਇਕ, ਡਾਕਟਰ ਦਰਸ਼ਨ ਸਿੰਘ ਆਸ਼ਟ, ਅਮਨਬੀਰ ਸਿੰਘ ਧੰਮੀ,ਪੋਲੀ ਬਰਾੜ, ਪਰਕਾਸ਼ ਕੌਰ ਪਾਸ਼ਾਂ, ਡਾਕਟਰ ਸੁਦੇਸ਼ ਚੁੱਘ, ਪ੍ਰੋਫੈਸਰ ਇੰਦੁ ਪੌਲ ,ਸ਼੍ਰੀ ਜੀ ਐਸ ਗੁਰਮ,ਸਨੇਹਾ ਵਿਜ,ਡਾਕਟਰ ਰਵਿੰਦਰ ਭਾਟੀਆ,ਕੁਲਜੀਤ ਕੌਰ,ਮਨਜੀਤ ਅਜ਼ਾਦ,ਪੋਲੀ ਬਰਾੜ,ਵੱਤਨਵੀਰ ਸਿੰਘ,ਪ੍ਰੀਆ ਗੋਗੀਆ,ਇੰਦਰਜੀਤ ਸਿੰਘ ,ਸੁਖਦੇਵ ਸਿੰਘ ਗੰਧਵਾ,ਕੰਵਲਦੀਪ ਕੌਰ,ਅਮਰਜੀਤ ਕੌਰ ਮੋਰਿੰਡਾ,ਮਨਪ੍ਰੀਤ ਮੱਟੂ, ਮੰਜੂ ਮਾਨਵ,ਕੁਲਵਿੰਦਰ ਸਿੰਘ ਗਾਖਲ,ਪਰਵੀਨ ਸਿਧੂ, ਤੇ ਕਨੀਜ਼ ਮਨਜ਼ੂਰ ,ਭਾਰਤ ਭੂਸ਼ਣ, ਤੇ ਅਮਰਜੀਤ ਸਿੱਧੂ ਸ਼ਾਮਿਲ ਹੋਏ ।ਸਭ ਨੇ ਆਪਣੀ ਰਚਨਾਵਾਂ ਨਾਲ ਸਮਾ ਬੰਨ੍ਹ ਦਿੱਤਾ ।

ਆਖਿਰ ਵਿਚ ਡਾਕਟਰ ਸੁਰੇਸ਼ ਨਾਇਕ ਡਾਕਟਰ ਦਰਸ਼ਨ ਸਿੰਘ ਆਸ਼ਟ ਜੀ ਨੇ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਦਿੱਤੇ ਤੇ ਕਵੀਆਂ ਦੀ ਰਚਨਾਵਾਂ ਦੀ ਭੁਰੀ ਭੂਰੀ ਸ਼ਲਾਘਾ ਕੀਤੀ ।ਤੇ ਦੋਵਾਂ ਨੇ ਸਵੈ ਰਚਿਤ ਕਵਿਤਾ ਤਰੰਨੁਮ ਵਿਚ ਗਾ ਕੇ ਆਪਣੀ ਹਾਜ਼ਰੀ ਲਗਵਾਈ। ਸਭਾ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਆਖਿਰ ਵਿਚ ਆਏ ਸਭ ਕਵੀਆਂ ,ਕਵਿਤਰੀਆਂ ਤੇ ਮਹਿਮਾਨਾ ਦੇ ਧੰਨਵਾਦ ਕੀਤਾ ,ਤੇ ਸਮਾਗਮ ਵਾਹ ਵਾਹ ਖੱਟਦਾ ,ਕਾਮਯਾਬ ਹੋ ,ਸਮੇਂ ਸਿਰ ਪੂਰਾ ਹੋ ਨਿਬੜਿਆ।

Leave a Reply

Your email address will not be published. Required fields are marked *