• Sun. Mar 29th, 2026

PEHLIKHABAR24X7

देश की धड़कन

ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ,ਦੋਰਾਹਾ ਵਿਖੇ  ਫਾਇਰ ਸੇਫ਼ਟੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ 

ByPehliKhabarNews

Mar 29, 2026

** ਐਮਰਜੈਂਸੀ ਦੌਰਾਨ ਸੁਰੱਖਿਆ ਜਾਗਰੂਕਤਾ ਦੀ ਮਹੱਤਤਾ ਵਾਰੇ ਜਾਣਕਾਰੀ ਹੋਣਾ ਜਰੂਰੀ ਹੈ–ਡਾਇਰੈਕਟਰ ਰੁਪਿੰਦਰ ਕੌਰ ਬਰਾੜ

** ਅਜਿਹੀ ਸਿਖਲਾਈ ਭਵਿੱਖ ਵਿੱਚ ਅਣਸੁਖਾਵੀਆਂ ਘਟਨਾਵਾਂ ਤੋਂ ਸੁਰੱਖਿਅਤ ਰੱਖਣ ਵਿੱਚ ਲਾਹੇਵੰਦ ਸਾਬਿਤ ਹੋਵੇਗੀ–ਪ੍ਰਿੰਸੀਪਲ ਡਾ. ਡੀ.ਪੀ.ਠਾਕੁਰ

 

 ਲੁਧਿਆਣਾ/ਦੋਰਾਹਾ ,28 ਮਾਰਚ ( ਪ੍ਰੋਫੈਸਰ ਅਵਤਾਰ ਸਿੰਘ ):- ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ,ਦੋਰਾਹਾ ਵਿਖੇ ਗੁਰੂ ਨਾਨਕ ਨੈਸ਼ਨਲ ਕਾਲਜ , ਦੋਰਾਹਾ ਦੇ ਸਹਿਯੋਗ ਨਾਲ ਫਾਇਰ ਸੇਫ਼ਟੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦਾ ਉਦੇਸ਼ ਫਾਇਰ ਸੇਫ਼ਟੀ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਵਿਦਿਆਰਥੀਆਂ ਅਤੇ ਸਟਾਫ ਨੂੰ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਤਿਆਰ ਕਰਨਾ ਸੀ | ਸ਼੍ਰੀ ਵਿਪਿਨ ਕੁਮਾਰ ਅਤੇ ਸ਼੍ਰੀ ਅਸ਼ੋਕ ਵਰਮਾ ਨੇ ਸੈਸ਼ਨ ਦੀ ਅਗਵਾਈ ਕੀਤੀ ਅਤੇ ਕਾਲਜ ਦੇ 34 ਐਨ ਸੀ ਸੀ ਅਤੇ ਸਕੂਲ ਦੇ 26 ਐਨ ਸੀ ਸੀ ਕੈਡੇਟਾਂ ਨੂੰ ਸਿਖਲਾਈ ਦਿੱਤੀ , ਜ੍ਹਿਨਾਂ ਵਿੱਚ ਵੈਨ ਡਰਾਈਵਰ ਅਤੇ ਹੈਲਪਰ ਸ਼ਾਮਲ ਸਨ | ਉਨ੍ਹਾਂ ਨੇ ਫਾਇਰ ਸੇਫ਼ਟੀ ਦੇ ਮਹੱਤਵਪੂਰਨ ਨਿਯਮਾਂ ਦੀ ਵਿਆਖਿਆ ਕੀਤੀ ਅਤੇ ਹੱਥੀN ਸਿਖਲਾਈ ਵੀ ਦਿੱਤੀ | ਅੱਗ ਬੁਝਾਉਣ ਵਾਲੇ ਯੰਤਰਾਂ ਅਤੇ ਅੱਗ ਕੰਟਰੋਲ ਤਕਨੀਕਾਂ ਦੀ ਵਰਤੋਂ ਤੇ ਇੱਕ ਲਾਈਵ ਪ੍ਰਦਰਸ਼ਨ ਨੇ ਸੈਸ਼ਨ ਨੂੰ ਜਾਣਕਾਰੀ ਭਰਪੂਰ ਬਣਾਇਆ | ਸਕੂਲ ਪ੍ਰਿੰਸੀਪਲ ਡਾ. ਡੀ. ਪੀ. ਠਾਕੁਰ, ਮੈਨਜਮੈਂਟ ਮੈਂਬਰ ਰਵਿੰਦਰ ਸਿੰਘ ਮਲਹਾਂਸ ਅਤੇ ਹੋਰ ਮੈਂਬਰ ਇਸ ਮੌਕੇ ਤੇ ਮੌਜੂਦ ਸਨ | ਗੁਰੂ ਨਾਨਕ ਪ੍ਰਬੰਧਕ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ , ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਅਸਲ ਜੀਵਨ ਦੀਆਂ ਸਥਿਤੀਆਂ ਵਿੱਚ ਸੁਰੱਖਿਆ ਉਪਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਜ਼ਰੂਰੀ ਹਨ | ਸਕੂਲ ਡਾਇਰੈਕਟਰ ਰੁਪਿੰਦਰ ਕੌਰ ਬਰਾੜ ਨੇ ਐਮਰਜੈਂਸੀ ਦੌਰਾਨ ਸੁਰੱਖਿਆ ਜਾਗਰੂਕਤਾ ਦੀ ਮਹੱਤਤਾ ਤੇ ਜ਼ੋਰ ਦਿੱਤਾ | ਅੰਤ ਵਿੱਚ ਸਕੂਲ ਪ੍ਰਿੰਸੀਪਲ ਡਾ. ਡੀ. ਪੀ. ਠਾਕੁਰ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀ ਸਿਖਲਾਈ ਭਵਿੱਖ ਵਿੱਚ ਅਣਸੁਖਾਵੀਆਂ ਘਟਨਾਵਾਂ ਤੋਂ ਸੁਰੱਖਿਅਤ ਰੱਖਣ ਵਿੱਚ ਲਾਹੇਵੰਦ ਸਾਬਿਤ ਹੋਵੇਗੀ |

Leave a Reply

Your email address will not be published. Required fields are marked *