• Thu. Jul 30th, 2026

PEHLIKHABAR24X7

देश की धड़कन

ਗੁਰੂ ਨਾਨਕ ਮਾਡਲ ਸਕੂਲ,  ਦੋਰਾਹਾ ਵਿਖੇ  ਇੰਨਵੈਸਟੀਚਰ  ਸਮਾਗਮ ਦਾ ਆਯੋਜਨ

ByPehliKhabarNews

Jul 30, 2026

ਦੋਰਾਹਾ/ ਲੁਧਿਆਣਾ, 30 ਜੁਲਾਈ ( ਪ੍ਰੋਫੈਸਰ ਅਵਤਾਰ ਸਿੰਘ ):-ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ ਵਿਖੇ ਅੱਜ ਮਿਤੀ 29 ਜੁਲਾਈ, 2026 ਨੂੰ ਇੰਨਵੈਸਟੀਚਰ ਸਮਾਰੋਹ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ।ਇਹ ਇੱਕ ਰਸਮੀ ਸਮਾਗਮ ਹੈ, ਜਿਸ ਦਾ ਮੰਤਵ ਵਿਦਿਆਰਥੀਆਂ ਵਿੱਚ ਅਗਵਾਈ ਅਤੇ ਫਰਜ਼ ਦੀ ਭਾਵਨਾ ਪੈਦਾ ਕਰਨਾ ਹੈ। ਇਸ ਸਮਾਗਮ ਦੌਰਾਨ ਚੁਣੇ ਗਏ ਵਿਦਿਆਰਥੀਆਂ ਨੂੰ ਸਕੂਲ ਵਿੱਚ ਵਿਸ਼ੇਸ਼ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਅਧਿਕਾਰਕ ਤੌਰ’ਤੇ ਸੌਂਪੀਆਂ ਜਾਂਦੀਆਂ ਹਨ।ਸਿੱਖਿਆ ਦੇ ਖੇਤਰ ਵਿੱਚ ਇਸ ਦਾ ਡੂੰਘਾ ਅਰਥ ਹੈ, ਇਹ ਨੌਜਵਾਨ ਵਿਦਿਆਰਥੀ ਨੇਤਾਵਾਂ ਦੁਆਰਾ ਇਮਾਨਦਾਰੀ, ਅਨੁਸ਼ਾਸ਼ਨ ਅਤੇ ਸੇਵਾ ਵਰਗੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਹੈ।

ਸਮਾਗਮ ਵਿੱਚ ਸ. ਗੋਵਿੰਦ ਸਿੰਘ ਬਰਾੜ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ ਡਾ. ਡੀ ਪੀ ਠਾਕੁਰ ਦੀ ਅਗਵਾਈ ਵਿੱਚ ਮੁੱਖ ਮਹਿਮਾਨ ਦੇ ਸੁਆਗਤ ਅਤੇ ਜੋਤ ਪ੍ਰਜਵਲਤ ਕਰਕੇ ਕੀਤੀ ਗਈ। ਸਕੂਲ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਕੀਤਾ ਗਿਆ।ਉਪਰੰਤ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁੱਲਦਸਤਾ ਭੇਂਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ।ਸਕੂਲ ਪ੍ਰਿੰਸੀਪਲ ਡਾ. ਡੀ ਪੀ ਠਾਕੁਰ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਸਕੂਲ ਦੀਆਂ ਉਪਲੱਬਧੀਆਂ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕੀਤਾ। ਉਹਨਾਂ ਨੇ ਕਿਹਾ ਕਿ ਅੱਜ ਗੁਰ ਪੁਰਨਿਮਾ ਹੈ, ਇਹ ਬਹੁਤ ਹੀ ਵਧੀਆ ਦਿਨ ਹੈ|ਇਸ ਦੌਰਾਨ ਉਨ੍ਹਾਂ ਨੇ ਇੱਕ ਵਧੀਆ ਲੀਡਰ ਵਿੱਚ ਕੀ-ਕੀ ਖੂਬੀਆਂ ਹੋਣੀਆਂ ਚਾਹੀਦੀਆਂ ਹਨ ਬਾਰੇ ਦੱਸਿਆ।ਚਾਰੇ ਹਾਊਸਾਂ ਦੇ ਪ੍ਰਤੀਨਿਧੀਆਂ ਦੁਆਰਾ ਮਾਰਚ-ਪਾਸਟ ਕੀਤਾ ਗਿਆ।ਪ੍ਰੋਗਰਾਮ ਦੌਰਾਨ ਸਕੂਲ ਹੈੱਡ ਬੁਆਏ ਅਤੇ ਹੈੱਡ ਗਰਲ ਸਮੇਤ ਚਾਰ ਹਾਊਸਾਂ ਮਾਰਸ,ਸੈਚਰਨ, ਜੂਪੀਟਰ ਅਤੇ ਅਰਥ ਦੇ ਕਪਤਾਨ ਅਤੇ ਉਪ-ਕਪਤਾਨ ਵੀ ਚੁਣੇ ਗਏ।ਇਸ ਵਾਰ ਸਕੂਲ ਦੇ ਸੀਨੀਅਰ ਵਿੰਗ ਵਿੱਚੋਂ ਵਰਿੰਦਰਵੀਰ ਸਿੰਘ (ਬਾਰੵਵੀਂ ਨਾਨ-ਮੈਡੀਕਲ) ਨੂੰ ਹੈੱਡ ਬੁਆਏ ਅਤੇ ਅਰਸ਼ਦੀਪ ਸਿੰਘ(ਬਾਰਵੀਂ ਨਾਨ-ਮੈਡੀਕਲ) ਨੂੰ ਵਾਈਸ ਹੈੱਡ ਬੁਆਏ ਵੱਜੋਂ ਚੁਣਿਆ ਗਿਆ।ਇਸੇ ਤਰ੍ਹਾਂ ਹੀ ਸਕੂਲ ਹੈੱਡ ਗਰਲ ਵੱਜੋਂ ਲਵਲੀਨ ਕੌਰ (ਬਾਰੵਵੀਂ ਨਾਨ-ਮੈਡੀਕਲ) ਅਤੇ ਵਾਈਸ ਹੈੱਡ ਗਰਲ ਮਾਨਿਆ(ਬਾਰਵੀਂ ਨਾਨ-ਮੈਡੀਕਲ) ਨੂੰ ਚੁਣਿਆ ਗਿਆ।ਜੂਨੀਅਰ ਵਿੰਗ ਦੇ ਨਕਸ਼ ਸਿੰਗਲਾ(ਪੰਜਵੀਂ ਲੋਟਸ) ਨੂੰ ਹੈੱਡ ਬੁਆਏ ਅਤੇ ਮਨਸਾਹਿਬ ਸਿੰਘ( ਪੰਜਵੀਂ ਸਨਫਲਾਵਰ) ਨੂੰ ਵਾਈਸ ਹੈੱਡ ਬੁਆਏ ਵੱਜੋਂ ਚੁਣਿਆ ਗਿਆ।ਇਸੇ ਤਰ੍ਹਾਂ ਹੀ ਜੂਨੀਅਰ ਵਿੰਗ ਦੀ ਹੈੱਡ ਗਰਲ ਵੱਜੋਂ ਗੁਰਲੀਨ ਕੌਰ(ਪੰਜਵੀਂ ਲੋਟਸ)ਅਤੇ ਵਾਈਸ ਹੈੱਡ ਗਰਲ ਕਵਨੀਰ ਕੌਰ(ਪੰਜਵੀਂ ਸਨਫਲਾਵਰ) ਨੂੰ ਚੁਣਿਆ ਗਿਆ।ਪ੍ਰੋਗਰਾਮ ਦੌਰਾਨ ਵਿਦਿਆਰਥੀ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਤੀਨਿਧੀਆਂ ਦੁਆਰਾ ਸਹੁੰ ਚੁੱਕੀ ਗਈ।ਸਕੂਲ ਵਿਦਿਆਰਥੀਆਂ ਦੁਆਰਾ ਸਕੂਲ ਗੀਤ ਗਾ ਕੇ ਪ੍ਰੋਗਰਾਮ ਦੀ ਸ਼ਾਨ ਵਧਾਈ ਗਈ।

ਸਕੂਲ ਪ੍ਰਬੰਧਕ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਜੀ ਨੇ ਨਵੀਂ ਵਿਦਿਆਰਥੀ ਕੌਂਸਲ ਨੂੰ ਵਧਾਈ ਭੇਜੀ ਅਤੇ ਪ੍ਰੋਗਰਾਮ ਦੇ ਸਫ਼ਲਤਾਪੂਰਵਕ ਨੇਪਰੇ ਚੜ੍ਹਨ ਤੇ ਸ਼ਲਾਘਾ ਕੀਤੀ।ਇਸ ਮੌਕੇ ਸਕੂਲ ਪ੍ਬੰਧਕ ਕਮੇਟੀ ਦੇ ਹੋਰ ਮੈਬਰਾਂ ਨੇ ਵੀ ਨਵੀਂ ਸਕੂਲ ਕੌਂਸਲ ਦੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਸਕੂਲ ਡਾਇਰੈਕਟਰ ਰUਪਿੰਦਰ ਕੌਰ ਬਰਾੜ ਦੁਆਰਾ ਵਿਦਿਆਰਥੀਆਂ ਨੂੰ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਉਣ ਲਈ ਪ੍ਰੇਰਿਤ ਕਰਦਿਆਂ ਵਧਾਈ ਦਿੱਤੀ ਗਈ। ਸਕੂਲ ਪਿ੍ੰਸੀਪਲ ਡਾ.ਡੀ.ਪੀ ਠਾਕੁਰ ਦੁਆਰਾ ਸਭ ਹਾਜਰਿਨ ਦਾ ਆਪਣਾ ਕੀਮਤੀ ਸਮਾਂ ਦੇਣ ਤੇ ਧੰਨਵਾਦ ਕੀਤਾ ਗਿਆ।ਸਮਾਗਮ ਦਾ ਅੰਤ ਰਾਸ਼ਟਰੀ ਗਾਣ ਦੁਆਰਾ ਕੀਤਾ ਗਿਆ।

Leave a Reply

Your email address will not be published. Required fields are marked *