• Thu. Apr 16th, 2026

PEHLIKHABAR24X7

देश की धड़कन

ਕਾਇਆਕਲਪ ‘ਚ ਖੰਨਾਂ ਸਿਵਲ ਹਸਪਤਾਲ ਦੀ ਮੁੜ ਵੱਡੀ ਉਪਲਬਧੀ, ਐਸਐਮਓ ਡਾ. ਮਨਿੰਦਰ ਭਸੀਨ ਦੀ ਅਗਵਾਈ ਹੇਠ ਮਿਲਿਆ 13ਵਾਂ ਸਥਾਨ

ByPehliKhabarNews

Apr 16, 2026

ਪਿਛਲੇ 4 ਸਾਲਾਂ ਦੌਰਾਨ ਦੂਜੀ ਵਾਰ ਕਾਇਆਕਲਪ ਦੇ ਦੋਵੇਂ ਰਾਊਂਡ ਕਲੀਅਰ ਕਰਕੇ ਰਚਿਆ ਇਤਿਹਾਸ, ਇੱਕ ਲੱਖ ਰੁਪਏ ਮਿਲੇਗਾ ਇਨਾਮ

ਮਾਨ ਸਰਕਾਰ ਦੀ ਸਿਹਤ ਕ੍ਰਾਂਤੀ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਮਾਰਗ ਦਰਸ਼ਨ ਸਦਕਾ ਬਦਲੀ ਨੁਹਾਰ – ਐਸਐਮਓ ਡਾ. ਮਨਿੰਦਰ ਭਸੀਨ

ਖੰਨਾਂ/ਲੁਧਿਆਣਾ 16 ਅਪ੍ਰੈਲ ( ਪ੍ਰੋਫੈਸਰ ਅਵਤਾਰ ਸਿੰਘ ):-ਖੰਨਾਂ ਸਿਵਲ ਹਸਪਤਾਲ ਨੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇਕ ਹੋਰ ਮੀਲ ਪੱਥਰ ਸਥਾਪਿਤ ਕਰਦਿਆਂ ਕੇਂਦਰ ਸਰਕਾਰ ਦੀ ਮਹੱਤਵਪੂਰਨ ਕਾਇਆਕਲਪ ਯੋਜਨਾ ਦੇ ਦੂਜੇ ਦੌਰ ਵਿੱਚ ਵੀ ਕਾਮਯਾਬੀ ਹਾਸਲ ਕਰ ਲਈ ਹੈ। ਇਸ ਉਪਲਬਧੀ ਨਾਲ ਹਸਪਤਾਲ ਨੇ ਪੂਰੇ ਪੰਜਾਬ ਵਿੱਚੋਂ 41 ਵਿੱਚੋਂ 13ਵਾਂ ਸਥਾਨ ਪ੍ਰਾਪਤ ਕੀਤਾ ਹੈ, ਜੋ ਖੰਨਾ ਲਈ ਮਾਣ ਵਾਲੀ ਗੱਲ ਹੈ। ਇਸ ਯੋਜਨਾ ਦੇ ਦੋ ਮੁੱਖ ਰਾਊਂਡ ਹੁੰਦੇ ਹਨ ਅਤੇ ਖੰਨਾ ਸਿਵਲ ਹਸਪਤਾਲ ਨੇ ਦੋਵੇਂ ਹੀ ਰਾਊਂਡ ਸਫਲਤਾਪੂਰਵਕ ਪਾਸ ਕੀਤੇ ਹਨ। ਖਾਸ ਗੱਲ ਇਹ ਹੈ ਕਿ ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਸਿਵਲ ਹਸਪਤਾਲ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਇਸ ਨਾਲ ਨਾ ਸਿਰਫ ਹਸਪਤਾਲ ਦੀ ਕਾਰਗੁਜ਼ਾਰੀ ਦਾ ਸਬੂਤ ਮਿਲਦਾ ਹੈ, ਸਗੋਂ ਇੱਥੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਗੁਣਵੱਤਾ ਵੀ ਸਾਹਮਣੇ ਆਉਂਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ 15 ਸਾਲਾਂ ਦੌਰਾਨ ਕਦੇ ਵੀ ਖੰਨਾ ਸਿਵਲ ਹਸਪਤਾਲ ਕਾਇਆਕਲਪ ਪ੍ਰੋਜੈਕਟ ਅਧੀਨ ਕੁਆਲੀਫਾਈ ਨਹੀਂ ਕਰ ਸਕਿਆ ਸੀ। ਜਦਕਿ, ਐਸਐਮਓ ਡਾ. ਮਨਿੰਦਰ ਸਿੰਘ ਭਸੀਨ ਦੀ ਯੋਗ ਅਗਵਾਈ ਹੇਠ ਪਿਛਲੇ ਚਾਰ ਸਾਲਾਂ ਦੌਰਾਨ ਦੂਜੀ ਵਾਰ ਸਿਵਲ ਹਸਪਤਾਲ ਨੇ ਕਾਇਆਕਲਪ ਪ੍ਰੋਜੈਕਟ ਅਧੀਨ ਕੁਆਲੀਫਾਈ ਕਰਕੇ ਉਪਲਬਧੀ ਹਾਸਲ ਕੀਤੀ ਹੈ।

ਇਸ ਕਾਮਯਾਬੀ ਦਾ ਸਿਹਰਾ ਮੁੱਖ ਤੌਰ ‘ਤੇ ਐਸਐਮਓ ਡਾ. ਮਨਿੰਦਰ ਸਿੰਘ ਭਸੀਨ ਦੀ ਯੋਗ ਅਤੇ ਦੂਰਦਰਸ਼ੀ ਅਗਵਾਈ ਨੂੰ ਜਾਂਦਾ ਹੈ। ਉਨ੍ਹਾਂ ਦੀ ਰਹਿਨੁਮਾਈ ਹੇਠ ਹਸਪਤਾਲ ਵਿੱਚ ਲਗਾਤਾਰ ਸੁਧਾਰ ਕੀਤੇ ਗਏ ਹਨ, ਜਿਸ ਨਾਲ ਸਫਾਈ ਪ੍ਰਬੰਧ, ਮਰੀਜ਼ਾਂ ਲਈ ਸੁਵਿਧਾਵਾਂ ਅਤੇ ਸਟਾਫ ਦੀ ਕਾਰਗੁਜ਼ਾਰੀ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਹੈ। ਡਾ. ਭਸੀਨ ਦੀ ਲੀਡਰਸ਼ਿਪ ਨੇ ਹਸਪਤਾਲ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਖੰਨਾ ਦੇ ਇਤਿਹਾਸ ਵਿੱਚ ਹਸਪਤਾਲ ਨੇ ਦੂਜੀ ਵਾਰ ਕਾਇਆਕਲਪ ਦੇ ਦੋਵੇਂ ਰਾਊਂਡ ਕਲੀਅਰ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਇਸ ਉਪਲਬਧੀ ਦੇ ਤਹਿਤ ਖੰਨਾ ਸਿਵਲ ਹਸਪਤਾਲ ਨੂੰ ਇੱਕ ਲੱਖ ਰੁਪਏ ਦਾ ਇਨਾਮ ਵੀ ਮਿਲੇਗਾ, ਜੋ ਹਸਪਤਾਲ ਦੀ ਟੀਮ ਲਈ ਹੋਰ ਹੌਂਸਲਾ ਵਧਾਉਣ ਵਾਲੀ ਗੱਲ ਹੈ।

ਐਸਐਮਓ ਡਾ. ਮਨਿੰਦਰ ਭਸੀਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਵਾਲੀ ਸਰਕਾਰ ਦੀ ਸਿਹਤ ਕ੍ਰਾਂਤੀ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਸਿਵਲ ਸਰਜਨ ਡਾ. ਰਮਨਦੀਪ ਕੌਰ ਦੇ ਮਾਰਗ ਦਰਸ਼ਨ ਸਦਕਾ ਨੁਹਾਰ ਬਦਲੀ ਹੈ। ਇਸਦੇ ਪਿੱਛੇ ਸਿਵਲ ਹਸਪਤਾਲ ਖੰਨਾ ਦੇ ਕਾਇਆਕਲਪ ਨੋਡਲ ਅਫਸਰ ਡਾ. ਨਵਨੀਤ ਕੌਰ ਅਤੇ ਨਰਸਿੰਗ ਸਿਸਟਰ ਕੁਲਵੀਰ ਕੌਰ ਦੀ ਮਿਹਨਤ ਵੀ ਕੰਮ ਆਈ ਹੈ। ਉਨ੍ਹਾਂ ਦੀ ਟੀਮ ਵਰਕ ਅਤੇ ਸਮਰਪਣ ਨੇ ਹਸਪਤਾਲ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ।

ਹਸਪਤਾਲ ਵਿੱਚ ਸਫਾਈ, ਸੈਨੀਟੇਸ਼ਨ, ਦਵਾਈ ਪ੍ਰਬੰਧਨ ਅਤੇ ਮਰੀਜ਼ਾਂ ਲਈ ਬਿਹਤਰ ਸਹੂਲਤਾਂ ਦੇ ਮਾਮਲੇ ਵਿੱਚ ਖਾਸ ਧਿਆਨ ਦਿੱਤਾ ਗਿਆ ਹੈ। ਮਰੀਜ਼ਾਂ ਨੂੰ ਸੁਖਦਾਈ ਅਤੇ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਹਰੇਕ ਪੱਧਰ ‘ਤੇ ਕੰਮ ਕੀਤਾ ਗਿਆ ਹੈ। ਇਸਦੇ ਨਤੀਜੇ ਵਜੋਂ ਹਸਪਤਾਲ ਦੀ ਕਾਰਗੁਜਾਰੀ ਵਿੱਚ ਬਹੁਤ ਵੱਡਾ ਸੁਧਾਰ ਆਇਆ ਹੈ ਅਤੇ ਲੋਕਾਂ ਦਾ ਭਰੋਸਾ ਵੀ ਵਧਿਆ ਹੈ।

ਸਥਾਨਕ ਲੋਕਾਂ ਨੇ ਵੀ ਹਸਪਤਾਲ ਦੇ ਪ੍ਰਬੰਧਾਂ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ ਅਤੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਸਿਵਲ ਹਸਪਤਾਲ ਦੀ ਕਾਰਗੁਜਾਰੀ ਵਿੱਚ ਕਾਫੀ ਸੁਧਾਰ ਆਇਆ ਹੈ। ਮਰੀਜ਼ਾਂ ਨੂੰ ਹੁਣ ਵਧੀਆ ਇਲਾਜ ਅਤੇ ਸਹੂਲਤਾਂ ਮਿਲ ਰਹੀਆਂ ਹਨ, ਜੋ ਇਸ ਉਪਲਬਧੀ ਨੂੰ ਹੋਰ ਵੀ ਮਹੱਤਵਪੂਰਨ ਬਣਾਉਂਦਾ ਹੈ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੀ ਕਾਇਆਕਲਪ ਯੋਜਨਾ ਤਹਿਤ ਖੰਨਾ ਸਿਵਲ ਹਸਪਤਾਲ ਦਾ ਪਹਿਲਾਂ ਵੀ ਮੁਲਾਂਕਣ ਕੀਤਾ ਗਿਆ ਸੀ, ਜਿਸ ਦੌਰਾਨ ਸਟੇਟ ਟੀਮ ਨੇ ਹਸਪਤਾਲ ਦੀਆਂ ਸੇਵਾਵਾਂ, ਸਫਾਈ ਅਤੇ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ ਸੀ। ਉਸ ਸਮੇਂ ਵੀ ਐਸਐਮਓ ਡਾ. ਮਨਿੰਦਰ ਸਿੰਘ ਭਸੀਨ ਦੀ ਅਗਵਾਈ ਹੇਠ ਹਸਪਤਾਲ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਪੰਜਾਬ ਵਿੱਚੋਂ 14ਵਾਂ ਸਥਾਨ ਹਾਸਲ ਕੀਤਾ ਸੀ। ਹੁਣ ਦੂਜੀ ਵਾਰ ਉਪਲਬਧੀ ਹਾਸਲ ਕਰਦੇ 13ਵਾਂ ਸਥਾਨ ਹਾਸਲ ਕੀਤਾ।

Leave a Reply

Your email address will not be published. Required fields are marked *