ਜਿਸ ਨੇ ਆਪਣੀ ਸੁਰੀਲੀ ਆਵਾਜ਼ ਨਾਲ ਅਮਰੀਕਾ ਅਤੇ ਕਨੇਡਾ ਵਿੱਚ ਲੋਕਾਂ ਨੂੰ ਮਦਹੋਸ਼ ਕੀਤਾ ।
** ਭਾਰਤ ਅਤੇ ਵਿਦੇਸ਼ਾਂ ਵਿੱਚ ਕਈ ਅਵਾਰਡਾਂ ਨਾਲ ਕੀਤਾ ਗਿਆ ਸਨਮਾਨਤ ।
** ਆਪਣੇ ਪਤੀ ਨਾਲ ਇਸ ਵਕਤ ਦੋਰਾਹਾ ਦੇ ਸੀਨੀਅਰ ਸਿਟੀਜਨ ਹੋਮ ਵਿੱਚ ਰਹਿ ਰਹੀ ਹੈ ।
ਲੇਖਕ:- ਪ੍ਰੋਫੈਸਰ ਅਵਤਾਰ ਸਿੰਘ
ਭਾਰਤ ਦੀ ਧਰਤੀ ਫਨਕਾਰਾਂ ਦੀ ਧਰਤੀ ਹੈ ,ਜਿੱਥੇ ਸਮੇਂ ਸਮੇਂ ਅਨੁਸਾਰ ਜਿੱਥੇ ਸੰਤ ਮਹਾਂਪੁਰਸ਼ਾਂ ਨੇ ਇਸ ਧਰਤੀ ਤੇ ਜਨਮ ਲੈ ਕੇ ਲੋਕਾਂ ਨੂੰ ਸੱਚ ਦੇ ਮਾਰਗ ਨਾਲ ਜੋੜਿਆ ਅਤੇ ਸਮਾਜ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ। ਇਸੇ ਤਰ੍ਹਾਂ ਇਸ ਧਰਤੀ ਉੱਪਰ ਸਮੇਂ ਸਮੇਂ ਅਨੁਸਾਰ ਫਨਕਾਰਾਂ ਨੇ ਵੀ ਜਨਮ ਲਿਆ, ਜਿਨਾਂ ਨੇ ਆਪਣੀ ਕਲਾ ਦੁਆਰਾ ਜਿੱਥੇ ਇੱਕ ਪਾਸੇ ਲੋਕਾਂ ਦਾ ਮਨੋਰੰਜਨ ਕੀਤਾ ਤਾਂ ਸਮੇਂ ਸਮੇਂ ਅਨੁਸਾਰ ਇਹੋ ਜਿਹੇ ਫਨਕਾਰਾਂ ਨੂੰ ਸਮੇਂ ਦੀਆਂ ਸਰਕਾਰਾਂ ਹੋਣ ਜਾਂ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਹੋਣ ਉਹਨਾਂ ਦੁਆਰਾ ਇਹੋ ਜਿਹੇ ਫਨਕਾਰਾਂ ਨੂੰ ਉਹਨਾਂ ਦੀ ਕਲਾ ਬਦਲੇ ਸਨਮਾਨਿਤ ਵੀ ਕੀਤਾ ਕਿਆ ਹੈ।
ਅੱਜ ਅਸੀਂ ਇੱਕ ਅਜਿਹੇ ਫਨਕਾਰ ਕਲਾਕਾਰ ਜਾਂ ਇਹ ਕਿਹਾ ਲਿਆ ਜਾਵੇ ਕਿ ਅੰਤਰਰਾਸ਼ਟਰੀ ਗਾਇਕਾ ਡਾ.ਈਲਾ ਸਾਂਗਾ। ਜੇਕਰ ਇਹਨਾਂ ਦੇ ਜੀਵਨ ਤੇ ਝਾਤ ਪਾਈ ਜਾਵੇ ਤਾਂ ਇਹਨਾਂ ਦਾ ਜਨਮ ਕਨੇਡਾ ਦੀ ਧਰਤੀ ਉੱਪਰ ਹੋਇਆ। ਮੁੱਢਲੀ ਪੜ੍ਹਾਈ ਕਨੇਡਾ ਤੋਂ ਹਾਸਲ ਕਰਨ ਤੋਂ ਬਾਅਦ ਇਹਨਾਂ ਦੁਆਰਾ ਸੰਗੀਤ ਉੱਪਰ ਹੀ ਪੀਐਚਡੀ ( Belongs to RAMPUR SEHESWAN GHARANA a form of traditional classical music.) ਕੀਤੀ ਗਈ। ਆਲ ਇੰਡੀਆ ਰੇਡੀਓ ਉੱਪਰ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਾਫੀ ਲੰਮਾ ਸਮਾਂ ਕੀਤਾ। ਆਲ ਇੰਡੀਆ ਰੇਡੀਓ ਦੇ ਬਿਬਤ ਭਾਰਤੀ ਉੱਪਰ ਇਕ ਪ੍ਰਸਿੱਧ ਜਿੰਗਲ ਗੀਤ (Jingle Song) ਵੀ ਗਾਇਆ ਜਿਸ ਨੇ ਕਾਫੀ ਪ੍ਰਸਿੱਧੀ ਹਾਸਿਲ ਕੀਤੀ। ਇਹਨਾਂ ਦੁਆਰਾ ਕਈ ਵਾਰ ਅਮਰੀਕਾ ਅਤੇ ਕਨੇਡਾ ਵਿੱਚ ਵੀ ਆਪਣੀ ਕਲਾ ਦੇ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ। ਆਪਣੀ ਕਲਾ ਦੇ ਪ੍ਰਦਰਸ਼ਨ ਅਤੇ ਆਪਣੀ ਸੁਰੀਲੀ ਆਵਾਜ਼ ਸਦਕਾ ,ਇਹਨਾਂ ਨੂੰ ਕਈ ਅਵਾਰਡਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਜਿਨਾਂ ਵਿੱਚ ਗੇਲ ਆਈਡਲ ਅਵਾਰਡ (GAIL Idol), ਮਹਿਲਾ ਜਯੋਤੀ ਅਵਾਰਡ ਅਤੇ ਦਿਵਿਆ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹੁਣ ਤੱਕ ਇਹਨਾਂ ਦੀਆਂ 26 ਐਲਮਬਮਾਂ ਆ ਚੁੱਕੀਆਂ ਹਨ।
ਕਹਿੰਦੇ ਹਨ ਜਦੋਂ ਸਮਾਂ ਕਰਵਟ ਲੈਂਦਾ ਹੈ ਤਾਂ ਵੱਡੇ ਵੱਡੇ ਦਿੱਗਜ ਇਸ ਦੀ ਲਪੇਟ ਵਿੱਚ ਆ ਕੇ ਢਲ ਜਾਂਦੇ ਹਨ ਅਤੇ ਆਪਣਾ ਰੁੱਖ ਬਦਲ ਲੈਂਦੇ ਹਨ। ਪਰ ਇਹ ਗੱਲ ਡਾ.ਈਲਾ ਸਾਂਗਾ ਉੱਪਰ ਨਹੀਂ ਢੁਕਦੀ ਕਿਉਂਕਿ ਸਮੇਂ ਨੇ ਕਰਵਟ ਤਾਂ ਜਰੂਰ ਲਈ ਪਰ ਇਹਨਾਂ ਦੀ ਕਲਾ ਉੱਪਰ ਕੋਈ ਫਰਕ ਨਹੀਂ ਪਿਆ। ਇਹਨਾਂ ਦੇ ਪਤੀ ਦਲਵੀਰ ਸਾਗਾ ਜੋ ਭਾਰਤ ਦੀ ਇੱਕ ਬਹੁਤ ਵੱਡੀ ਕੰਪਨੀ ਗੇਲ ਵਿੱਚ ਬਤੌਰ ਜਰਨਲ ਮੈਨੇਜਰ ਸਨ। ਜਿਨਾਂ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਵੀ ਸਨਮਾਨਿਤ ਕੀਤਾ ਗਿਆ ਸੀ। ਅਚਾਨਕ ਉਹਨਾਂ ਦੀ ਤਬੀਅਤ ਖਰਾਬ ਹੋਈ ਅਤੇ ਉਹ ਅਧਰੰਗ ਵਰਗੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਏ। ਉਹਨਾਂ ਦਾ ਸਰੀਰ ਅਤੇ ਜਵਾਨ ਬੰਦ ਹੋ ਗਈ। ਕਹਿੰਦੇ ਹਨ ਕਿ ਜੇ ਕੋਈ ਚਾਹੇ ਤਾਂ ਕੀ ਨਹੀਂ ਕਰ ਸਕਦਾ ਤਾਂ ਡਾ. ਈਲਾ ਸਾਂਗਾ ਨੇ ਆਪਣੇ ਪਤੀ ਨੂੰ ਪਰਮੇਸ਼ਰ ਮੰਨ ਕੇ ਉਸ ਦੀ ਸੇਵਾ ਕੀਤੀ। ਉਹਨਾਂ ਦੀ ਕੀਤੀ ਹੋਈ ਸੇਵਾ ਨੂੰ ਪਰਮਾਤਮਾ ਨੇ ਮਨਜ਼ੂਰ ਕੀਤਾ। ਅੱਜ ਉਹ ਕਾਫੀ ਲੰਮੇ ਸਮੇਂ ਬਾਅਦ ਚੱਲ ਫਿਰ ਅਤੇ ਬੋਲ ਸਕਦੇ ਹਨ। ਉਹਨਾਂ ਦੇ ਪਤੀ ਦੁਆਰਾ ਉਨਾਂ ਨੂੰ ਇਸ ਕਲਾ ਨੂੰ ਜਾਰੀ ਰੱਖਣ ਵਿੱਚ ਕਾਫੀ ਵੱਡੀ ਭੂਮਿਕਾ ਨਿਭਾਈ ਹੈ ,ਜਿਨਾਂ ਦੀ ਬਦੌਲਤ ਅੱਜ ਡਾ. ਈਲਾ ਸਾਂਗਾ ਆਪਣੀ ਕਲਾ ਦੇ ਪ੍ਰਦਰਸ਼ਨ ਦੁਆਰਾ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਪਰ ਜਿਆਦਾਤਰ ਉਹ ਗੁਰਬਾਣੀ ਕੀਰਤਨ ਹੀ ਗਾਉਂਦੇ ਹਨ। ਉਹਨ ਦੇ ਗੁਰਬਾਣੀ ਕੀਰਤਨ ਦੇ ਸ਼ਬਦ ਵੱਖ ਵੱਖ ਧਾਰਮਿਕ ਚੈਨਲਾਂ ਅਤੇ ਕਈ ਕੰਪਨੀਆਂ ਦੁਆਰਾ ਰਿਲੀਜ਼ ਕੀਤੇ ਜਾਂਦੇ ਹਨ।
ਡਾ.ਈਲਾ ਸਾਂਗਾ ਅੱਜ ਦੋਰਾਹਾ ਦੇ ਸੀਨੀਅਰ ਸਿਟੀਜਨ ਹੋਮ ਵਿੱਚ ਆਪਣੇ ਪਤੀ ਦਲਵੀਰ ਸਾਂਗਾ ਨਾਲ ਖੁਸ਼ੀਆਂ ਭਰੀ ਜਿੰਦਗੀ ਬਤੀਤ ਕਰ ਰਹੇ ਹਨ। ਮੈਂ ਅਕਸਰ ਇਹਨਾਂ ਨੂੰ ਮਿਲਦਾ ਰਹਿੰਦਾ ਹਾਂ ਕਿਉਂਕਿ ਇਹ ਮੇਰੇ ਪਰਿਵਾਰ ਦਾ ਇੱਕ ਹਿੱਸਾ ਬਣ ਚੁੱਕੇ ਹਨ ।
ਭਾਵੇਂ ਇਹ ਮਿਲਣਾ ਦੇਰ ਬਾਅਦ ਹੀ ਸਹੀ ਜਾਂ ਥੋੜੇ ਸਮੇਂ ਦਾ ਹੀ ਸਹੀ ਪਰ ਇਹਨਾਂ ਕੋਲ ਬੈਠ ਕੇ ਸਮਾਜਿਕ ਰਿਸ਼ਤਿਆਂ ਅਤੇ ਪਰਿਵਾਰਿਕ ਰਿਸ਼ਤਿਆਂ ਦਾ ਬੜਾ ਨਿੱਘ ਮਿਲਦਾ ਹੈ।
Post Views: 101
