ਤਿਉਹਾਰਾਂ ਨੂੰ ਸਮਰਪਿਤ ਇੱਕ ਕਾਵਿ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਕਵੀਆਂ ਨੇ ਲਿਆ ਭਾਗ

ਤਿਉਹਾਰਾਂ ਨੂੰ ਸਮਰਪਿਤ ਇੱਕ ਕਾਵਿ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਕਵੀਆਂ ਨੇ ਲਿਆ ਭਾਗ

ਲੁਧਿਆਣਾ,04 ਨਵੰਬਰ ( ਪ੍ਰੋਫੈਸਰ ਅਵਤਾਰ ਸਿੰਘ ):-ਰਾਸ਼ਟਰੀ ਕਾਵਿ ਸਾਗਰ ਨੇ ਦੇਸ਼ ਦੇ ਤਿਉਹਾਰਾਂ ਨੂੰ ਸਮਰਪਿਤ ਇਕ ਕਵੀ ਦਰਬਾਰ ਕਰਵਾਇਆ। ਜਿਸ ਵਿਚ ਦੇਸ਼ ਵਿਦੇਸ਼ ਤੋਂ ਲਗ ਭਗ ਪੱਚੀ ਕਵੀ ਕਵਿਤਰੀਆਂ ਨੇ ਭਾਗ ਲਿਆ । ਇਹ ਇੱਕ ਅਲੱਗ ਕਿਸਮ ਦਾ ਕਈ ਰੰਗ ਬਿਖੇਰਦਾ ਕਵੀ ਦਰਬਾਰ ਸੀ। ਜਿਸ ਵਿਚ ਕਿਸੇ ਨੇ ਗੁਰੂਆਂ ਦੀ ਗੱਲ ਕੀਤੀ ,ਤੇ ਕਿਤੇ ਰੰਗ ਬਿਖੇਰਦੀ ਹੋਲੀ ,ਤੇ ਦੀਪ ਜਲਾਉਂਦੀ ਦੀਵਾਲੀ ਨਜ਼ਰ ਆਈ। ਕਿਸੇ ਨੇ ਮਾਂ ਨੂੰ ਰੱਬ ਵਾਂਗ ਪੂਜਿਆ ।

ਸਭਾ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਸਾਰੇ ਸਾਹਿਤਕਾਰਾਂ, ਕਵੀ ਤੇ ਕਵਿਤਰੀਆਂ ਦਾ ਸਵਾਗਤ ਕੀਤਾ । ਹਿੰਦੁਸਤਾਨ ਪੀਰਾਂ ਫਕੀਰਾਂ ਦੀ ਧਰਤੀ ਹੈ, ਜਿਸ ਵਿਚ ਅਲਗ ਅਲਗ ਤਿਉਹਾਰਾਂ ਦੇ ਮਹੱਤਵ ਨੂੰ ਦੱਸਦੇ ਪੂਰਵਜਾਂ ਦੇ ਸਨਮਾਨ ਦੀ ਗੱਲ ਕੀਤੀ। ਕੁਝ ਤਿਉਹਾਰ ਦੇਸ਼ ਦੀਆਂ ਰੁੱਤਾਂ ਨਾਲ ਸਬੰਧਤ ਹਨ । ਓਹਨਾ ਦਸਿਆ ਇਹ ਤਿਉਹਾਰ ਹੀ ਜੀਵਨ ਵਿਚ ਖ਼ੁਸ਼ੀਆਂ ਬਿਖੇਰਦੇ , ਪਰਿਵਾਰਾਂ ਦੀ ਸਾਂਝ ਪਾਉਂਦੇ , ਸਾਡੀ ਆਸਥਾ ਨੂੰ ਮਜ਼ਬੂਤ ਕਰਦੇ ਨਜ਼ਰ ਆਉਂਦੇ ਹਨ।

ਡਾਕਟਰ ਤਰਲੋਚਨ ਨੇ ਮੰਚ ਸੰਚਾਲਨ ਬਾਖੂਬੀ ਕੀਤਾ ਤੇ ਖ਼ੂਬਸੂਰਤ ਢੁਕਵੇਂ ਸ਼ੇਅਰਾ ਨਾਲ ਕਵੀਆਂ ਨੂੰ ਮੋਹ ਲਿਆ।।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾਕਟਰ ਸੁਰੇਸ਼ ਨਾਇਕ ਸਨ ,ਜਿਹਨਾਂ ਨੇ ਸਾਰੇ ਪ੍ਰੋਗਰਾਮ ਦੀ ਬਾਖ਼ੂਬੀ ਤਰਜਮਾਨੀ ਕੀਤੀ ਤੇ ਕਵੀਆਂ ਦੀ ਹੌਸਲਾ ਅਫਜ਼ਾਈ ਕੀਤੀ । ਵਿਸ਼ੇਸ਼ ਮਹਿਮਾਨ ਵਜੋਂ ਸੁਦੇਸ਼ ਨੂਰ ਜੀ ਨੇ ਖੂਬਸੂਰਤ ਗ਼ਜ਼ਲ ਨਾਲ ਸਭ ਨੂੰ ਨਿਹਾਲ ਕੀਤਾ ।ਸ਼ਾਮਿਲ ਹੋਏ ਕਵੀ ਕਵਿੱਤਰੀਆਂ ਨੇ ਖੂਬਸੂਰਤ ਅੰਦਾਜ਼ ਵਿਚ ਆਪਣਾ ਆਪਣਾ ਕਲਾਮ ਪੇਸ਼ ਕੀਤਾ, ਵਕਤ ਹਵਾ ਵਾਂਗ ਚਲਦਾ ਰਿਹਾ ,ਤੇ ਪਤਾ ਹੀ ਨਹੀਂ ਲਗਾ ਦੋ ਘੰਟੇ ਕਦੋਂ ਲੰਘ ਗਏ । ਇਸ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਕਵੀ ਡਾਕਟਰ ਸੁਰੇਸ਼ ਨਾਇਕ ,ਅਮਨਦੀਪ ਧਾਮੀ ਸਾਊਥ ਕੋਰੀਆ ਤੋਂ ,ਵਿਜੈ ਸ਼ਰਮਾ ,ਡਾਕਟਰ ਤਰਲੋਚਨ ਕੌਰ, ਆਸ਼ਾ ਸ਼ਰਮਾ , ਜਾਗ੍ਰਿਤੀ ਗੌੜ, ਮਨਜੀਤ ਕੌਰ ਅਜ਼ਾਦ,ਡਾਕਟਰ ਸਿੱਧੂ ,ਪਰਵਿੰਦਰ ਕੌਰ ਪਟਿਆਲਾ ਤੋਂ ਪੋਲੀ ਬਰਾੜ ਅਮਰੀਕਾ ਤੋਂ , ਡਾਕਟਰ ਸੁਦੇਸ਼ ਚੁਗ ਝਾਰਖੰਡ ਤੋਂ, ਪਰਵੀਨ ਸਿੱਧੂ , ਸਿਮਰਪਾਲ ਕੌਰ ਬਠਿੰਡਾ ਤੋਂ , ਕਨੀਜ਼ ਮਨਜ਼ੂਰ,ਇੰਦੂ ਪੌਲ ਗੁੜਗਾਵਾਂ ਤੋਂ , ਰੀਟਾ ਚੁੱਘ ਦਿਲ੍ਹੀ ਤੋਂ , ਅਮਰਜੀਤ ਕੌਰ ਸਿੱਧੂ ਸਾਊਥ ਦਿਲੀ ਤੋਂ , ਪਰਕਾਸ਼ ਕੌਰ ਪਾਸ਼ਾਂ ਅੰਮ੍ਰਿਤਸਰ ਤੋਂ , ਹਰਜਿੰਦਰ ਕੌਰ ਅੰਮ੍ਰਿਤਸਰ ਤੋਂ ,ਰਾਣੀ ਕੌਰ ,ਨਿਸ਼ਾ ਮਲਹੋਤਰਾ ਮੋਹਾਲੀ ਤੋਂ , ਸੁਖਦੇਵ ਸਿੰਘ ਨੇ ਬਾਖੂਬੀ ਆਪਣੇ ਕਲਾਮ ਪੇਸ਼ ਕੀਤੇ । ਡਾਕਟਰ ਨਾਯਕ ਨੇ ਸਭ ਤੋਂ ਬਾਅਦ ਅਪਨਾ ਖੂਬਸੂਰਤ ਕਲਾਮ ਪੇਸ਼ ਕੀਤਾ ਤੇ ਪ੍ਰੋਗਰਾਮ ਦੀ ਪੂਰੀ ਪੂਰੀ ਸ਼ਲਾਘਾ ਕੀਤੀ । ਆਸ਼ਾ ਸ਼ਰਮਾ ਤੇ ਡਾਕਟਰ ਤਰਲੋਚਨ ਕੌਰ ਨੇ ਆਏ ਸਭ ਕਵੀ ,ਕਵਿਤਰੀਆਂ ਤੇ ਮਹਿਮਾਨਾਂ ਦੇ ਧੰਨਵਾਦ ਕੀਤਾ । ਪ੍ਰੋਗਰਾਮ ਪਹਿਲੇ ਆਯੋਜਨਾਂ ਵਾਂਗ ਕਾਮਯਾਬ ਹੋ ਨਿਬੜਿਆ।

Leave a Reply

Your email address will not be published. Required fields are marked *