ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢੇ ਜਾ ਰਹੇ ਮਾਰਚ ਦਾ ਨਾਭਾ ਪਹੁੰਚਣ ’ਤੇ ਜ਼ੋਰਦਾਰ ਸਵਾਗਤ

ਪਟਿਆਲਾ/ ਨਾਭਾ, 3 ਅਕਤੂਬਰ ( ਪ੍ਰੋਫੈਸਰ ਅਵਤਾਰ ਸਿੰਘ / ਚਮਕੌਰ ਸਿੰਘ / ਦੀਪਕ ):-ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਕੀਤੇ ਗਏ ਰੋਡ ਮਾਰਚ ਦਾ ਨਾਭਾ ਦੇ ਪਟਿਆਲਾ ਗੇਟ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਨਾਭਾ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਹ ਸਵਾਗਤ ਜਤਿੰਦਰ ਸਿੰਘ ਰਾਜੂ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।

ਇਸ ਮੌਕੇ ਜਤਿੰਦਰ ਸਿੰਘ ਰਾਜੂ ਨੇ ਸ. ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਬਾਪੂ ਗੁਰਚਰਨ ਸਿੰਘ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸਿੱਖ ਕੌਮ ਨਾਲ ਜੁੜਿਆ ਇੱਕ ਅਹਿਮ ਮਸਲਾ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਦੇ ਮਾਮਲਿਆਂ ’ਤੇ ਕਾਨੂੰਨੀ ਅਤੇ ਸੰਵਿਧਾਨਕ ਪ੍ਰਕਿਰਿਆ ਅਨੁਸਾਰ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾਣਾ ਚਾਹੀਦਾ ਹੈ, ਤਾਂ ਜੋ ਬੰਦੀ ਸਿੰਘ ਵੀ ਜੇਲ੍ਹਾਂ ਤੋਂ ਬਾਹਰ ਆ ਕੇ ਆਪਣਾ ਜੀਵਨ ਬਿਹਤਰ ਢੰਗ ਨਾਲ ਬਤੀਤ ਕਰ ਸਕਣ।

ਜਤਿੰਦਰ ਸਿੰਘ ਰਾਜੂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ਵਿੱਚ ਸੰਗਤ ਵੱਲੋਂ ਦਿਖਾਈ ਜਾ ਰਹੀ ਸ਼ਮੂਲੀਅਤ ਇਸ ਮਸਲੇ ਪ੍ਰਤੀ ਲੋਕਾਂ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਮਾਰਚ ਵਿੱਚ ਸ਼ਾਮਲ ਸਮੂਹ ਆਗੂਆਂ, ਸੰਗਤ ਅਤੇ ਪ੍ਰਬੰਧਕਾਂ ਦਾ ਨਾਭਾ ਦੀ ਧਰਤੀ ’ਤੇ ਪਹੁੰਚਣ ਲਈ ਧੰਨਵਾਦ ਕੀਤਾ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ. ਜਸਵਿੰਦਰ ਸਿੰਘ ਡਰੌਲੀ, ਸ. ਸਤਵਿੰਦਰ ਸਿੰਘ ਟੌਹੜਾ, ਬਾਬਾ ਸੁਖਮਿੰਦਰ ਸਿੰਘ, ਸ. ਤੇਜਿੰਦਰ ਸਿੰਘ ਤੇਜੀ, ਸਰਬਜੀਤ ਸਿੰਘ ਸਿੱਧੂ ਕਾਰਜਕਾਰੀ ਮੈਂਬਰ ਜ਼ਿਲ੍ਹਾ ਕਮੇਟੀ, ਸ. ਮੱਖਣ ਸਿੰਘ ਸਹੌਲੀ ਕਾਰਜਕਾਰੀ ਮੈਂਬਰ ਜ਼ਿਲ੍ਹਾ ਕਮੇਟੀ, ਮਾਸਟਰ ਲਖਵੀਰ ਸਿੰਘ, ਹਰਜਿੰਦਰ ਸਿੰਘ ਖਾਲਸਾ, ਗੁਰਮੀਤ ਸਿੰਘ ਬੱਬੂ ਪ੍ਰਧਾਨ ਆਟੋ ਯੂਨੀਅਨ, ਰਵੀ ਸੋਖਲ, ਮਹਿਤਾਬ ਸਿੰਘ ਖਾਲਸਾ, ਸੁਖਵੀਰ ਸਿੰਘ, ਬਾਬਾ ਪਵਿੱਤਰ ਸਿੰਘ, ਰਜਿੰਦਰ ਸਿੰਘ ਜੀ.ਐੱਸ.ਕੇ., ਬਲਵਿੰਦਰ ਸਿੰਘ, ਮਲਕੀਤ ਸਿੰਘ ਗਲਵੱਟੀ, ਚਮਕੌਰ ਸਿੰਘ, ਜਗਸੀਰ ਸਿੰਘ ਚੌਧਰੀ ਮਾਜਰਾ, ਹਰਤੇਜ ਸਿੰਘ ਅਲੌਹਰਾਂ, ਡਾ. ਗੁਰਪ੍ਰੀਤ ਸਿੰਘ ਅਲੌਹਰਾਂ, ਗੁਰਦੀਪ ਸਿੰਘ ਦੀਪਾ, ਗਗਨਦੀਪ ਸਿੰਘ ਬਾਜਵਾ ਅਤੇ ਹੋਰ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!