ਲੁਧਿਆਣਾ, 23 ਦਸੰਬਰ ( ਪ੍ਰੋਫੈਸਰ ਅਵਤਾਰ ਸਿੰਘ ):-ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਡਡਹੇੜੀ ਵਲੋ ਉਘੀ ਲੋਕ ਗਾਇਕ ਲਵ ਕੌਰ ਦੇ ਨਵੇਂ ਆ ਰਹੇ ਗੀਤ ਕਿਰਦਾਰ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਕਲੱਬ ਪ੍ਰਧਾਨ ਬਲਜਿੰਦਰ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੜੀਆਂ ਲਈ ਸਮਾਜਿਕ ਗੀਤ 1 ਜਨਵਰੀ 2026 ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਜੋ ਕਿ ਸਮਾਜ ਨੂੰ ਸੇਧ ਦੇਣ ਵਾਲਾ ਗੀਤ ਹੈ। ਸੇਖੋਂ ਵਲੋਂ ਇਹ ਪੋਸਟਰ ਰਿਲੀਜ਼ ਕਰਨ ਮੌਕੇ ਲਵ ਕੌਰ, ਉਹਦੇ ਮਾਤਾ ਪਿਤਾ, ਕਲੱਬ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ। ਉਹਨਾਂ ਕਿਹਾ ਕਿ ਕਲੱਬ ਵਲੋ 4 ਜਨਵਰੀ 2026 ਨੂੰ “ਨਵਾਂ ਸਾਲ ਨਵ ਜੰਮੀਆ ਧੀਆ ਨਾਲ” ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਵਿਚ ਲਵ ਕੌਰ ਪ੍ਰੋਗਰਾਮ ਪੇਸ਼ ਕਰਨਗੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਖਾਲਸਾ, ਫੋਰਮੈਨ ਬਲਬੀਰ ਸਿੰਘ ਸਿੱਧੂ ਵਾਇਸ ਚੇਅਰਮੈਨ Sri ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸਾਇਟੀ fatehgarh ਸਾਹਿਬ ,jasmel singh, Atamjit Singh, ਕੰਵਲਜੀਤ ਸਿੰਘ, ਸੁਰਿੰਦਰ ਸਿੰਘ, ਪ੍ਰਦੀਪ ਸਿੰਘ ਪ੍ਰਗਟ ਸਿੰਘ, ਗੁਰਤੇਜ ਸਿੰਘ, ਦੁਰਲੱਭ ਸਿੰਘ, ਅਜੀਤ ਸਿੰਘ, ਜਗਜੀਤ ਸਿੰਘ, ਜਸਬੀਰ ਸਿੰਘ ਘੁੰਮਣ, ਡਾਕਟਰ ਬਲਬੀਰ ਸਿੰਘ, ਹੈਪੀ ਸ਼ਾਰਦਾ, ਮੋਨਿਕਾ ਪੰਚ, ਦਰਬਾਰਾ ਸਿੰਘ ,ਕੁਲਦੀਪ ਸਿੰਘ, ਅਮਨਦੀਪ ਸਿੰਘ ਗਰੇਵਾਲ, harvinder Singh,ਬੀਬੀ Gurwinder ਕੌਰ,ਤਰੁਣਦੀਪ ਕੌਰ ਸਮੇਤ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ।
