ਨੁੱਕੜ ਨਾਟਕ : ਏਡਜ਼ ਤੋਂ ਬਚਾ ਲਈ ਸਭ ਤੋਂ ਕਾਰਗਰ ਤਰੀਕਾ ਜਾਗਰੂਕਤਾ

ਖੰਨਾਂ, 28 ( ਪ੍ਰੋਫੈਸਰ ਅਵਤਾਰ ਸਿੰਘ ) :- ਸਿਵਲ ਹਸਪਤਾਲ ਖੰਨਾ ‘ਚ ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਦੇ ਦਿਸ਼ਾ – ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਕੌਰ ਅਤੇ ਐਸ.ਐਮ.ਓ ਖੰਨਾ ਡਾਕਟਰ ਮੰਨਿਦਰ ਸਿੰਘ ਪਸੀਨ ਦੀ ਅਗਵਾਈ ਹੇਠ ਏਡਜ਼ ਪ੍ਰਤੀ ਜਾਣਕਾਰੀ ਦੇਣ ਲਈ ਨੁੱਕੜ ਨਾਟਕ ਕਰਵਾਇਆ ਗਿਆ। ਏਡਜ਼ ਵਰਗੀ ਬਿਮਾਰੀ ਤੋਂ ਬਚਾਅ ਲਈ ਸਭ ਤੋਂ ਕਾਰਗਰ ਤਰੀਕਾ ਜਾਗਰੂਕਤਾ ਹੈ। ਇਸ ਦੇ ਤਹਿਤ ਵੱਖ – ਵੱਖ ਵਿੱਦਿਅਕ ਅਦਾਰੀਆਂ ਵਿਚ ਇਹ ਨੁੱਕੜ ਨਾਟਕ ਕਰਵਾਏ ਜਾਂ ਰਹੇ ਹਨ।
ਇਸ ਮੌਕੇ ਐਸ.ਐਮ.ਓ ਖੰਨਾ ਡਾਕਟਰ ਮੰਨਿਦਰ ਸਿੰਘ ਪਸੀਨ ਜਾਣਕਾਰੀ ਦਿੰਦਿਆਂ ਦੱਸਿਆ ਏਡਜ ਇੱਕ ਲਾ ਇਲਾਜ ਅਤੇ ਭਿਆਨਕ ਬਿਮਾਰੀ ਹੈ, ਇਹ ਬਿਮਾਰੀ ਪੀੜਿਤ ਵਿਅਕਤੀ ਨਾਲ ਆਹ ਸੁਰੱਖਿਆ ਸਰੀਰਕ ਸਬੰਧ ਬਣਾਉਣ ਨਾਲ, ਦੂਸ਼ਿਤ ਖੂਨ ਨਾਲ, ਇਨਫੈਕਸ਼ਨ ਵਾਲੀ ਸੂਈ ਜਾਂ ਬਲੇਡ ਦੀ ਵਰਤੋਂ ਨਾਲ ਅਤੇ ਏਡਜ਼ ਪੀੜਤ ਮਾਂ ਤੋਂ ਉਸ ਦੇ ਹੋਣ ਵਾਲੀ ਸੰਤਾਨ ਨੂੰ ਹੋ ਸਕਦੀ ਹੈ।
ਇਸ ਬਿਮਾਰੀ ਦੌਰਾਨ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ, ਵਜਨ ਘਟ ਜਾਂਦਾ ਹੈ, ਲਗਾਤਾਰ ਖਾਂਸੀ, ਬਾਰ -ਬਾਰ ਜ਼ੁਕਾਮ, ਬੁਖਾਰ, ਸਿਰਦਰਦ, ਥਕਾਨ, ਹੈਜਾ ਤੇ ਭੁੱਖ ਨਾ ਲੱਗਣੀ ਆਦਿ ਇਸ ਬਿਮਾਰੀ ਦੇ ਲੱਛਣ ਹਨ। ਇਹ ਲੱਛਣ ਨਜ਼ਰ ਆਉਣ ‘ਤੇ ਨਜ਼ਦੀਕੀ ਸਿਹਤ ਕੇਂਦਰ ਵਿਖੇ ਏਡਜ਼ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਇਸ ਮੌਕੇ ਸ਼ਿਖਾ ਸ਼ਰਮਾ ਐਚ. ਆਈ. ਵੀ. / ਏਡਜ਼ ਕਾਉਂਸਲਰ ਨੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵਲੋਂ ਦਿੱਤੀਆਂ ਜਾਂ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਇਹ ਬਿਮਾਰੀ ਪੀੜਿਤ ਵਿਅਕਤੀ ਨਾਲ ਭੋਜਨ ਕਰਨ, ਬਰਤਨ ਸਾਂਝੇ ਕਰਨ, ਹੱਥ ਮਿਲਾਉਣ ਅਤੇ ਗਲੇ ਲੱਗਣ ਨਾਲ, ਇੱਕ ਪੱਖਾਨੇ ਦੀ ਵਰਤੋਂ ਨਾਲ, ਮੱਛਰ ਅਤੇ ਪਸ਼ੂਆਂ ਦੇ ਕੱਟਣ ਨਾਲ ਅਤੇ ਖੰਘਣ ਤੇ ਸਿੱਖਾਂ ਨੂੰ ਨਾਲ ਨਹੀਂ ਫੈਲਦੀ ਹੈ।
ਇਸ ਬਿਮਾਰੀ ਤੋਂ ਬਚਣ ਲਈ ਪੀੜਤ ਵਿਅਕਤੀ ਨਾਲ ਅਸੁਰੱਖਿਅਤ ਸਰੀਰਕ ਸੰਬੰਧ ਨਹੀਂ ਬਣਾਉਣੇ ਚਾਹੀਦੇ ਅਤੇ ਆਪਣੇ ਸਾਥੀ ਨਾਲ ਵਫ਼ਾਦਾਰ ਰਹਿਣਾ ਚਾਹੀਦਾ ਹੈ, ਖੂਨ ਚੰਗੀ ਤਰ੍ਹਾਂ ਜਾਂਚ ਕਰਕੇ ਹੀ ਚੜਾਉਣਾ ਚਾਹੀਦਾ ਹੈ ਤੇ ਵਰਤੀ ਸੂਈ ਜਾਂ ਬਲੇਡ ਨਹੀਂ ਵਰਤਣਾ ਚਾਹੀਦਾ ਹੈ।
ਅੰਤ ਵਿੱਚ ਨੁੱਕੜ ਨਾਟਕ ਟੀਮ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਹਰ ਵਿਅਕਤੀ ਨੂੰ ਸਮੇਂ – ਸਮੇਂ ਸਿਰ ਆਪਣਾ ਐਚ. ਆਈ. ਵੀ. ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ, ਤਾਂ ਜੋ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਚੱਲ ਸਕੇ ਅਤੇ ਇਸ ਦਾ ਇਲਾਜ ਜਲਦੀ ਸ਼ੁਰੂ ਹੋ ਸਕੇ। ਇਸ ਮੌਕੇ ਸੰਨਦੀਪ ਕੁਮਾਰ ਲੈਬ ਟੈਕਨੀਸ਼ੀਅਨ, ਹਰਦੀਪ ਸਿੰਘ ਲੈਬ ਟੈਕਨੀਸ਼ੀਅਨ ਆਦਿ ਮੌਜੂਦ ਸਨ।
ਖੰਨਾ, 28 ( ) :- ਸਿਵਲ ਹਸਪਤਾਲ ਖੰਨਾ ‘ਚ ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਦੇ ਦਿਸ਼ਾ – ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਕੌਰ ਅਤੇ ਐਸ.ਐਮ.ਓ ਖੰਨਾ ਡਾਕਟਰ ਮੰਨਿਦਰ ਸਿੰਘ ਪਸੀਨ ਦੀ ਅਗਵਾਈ ਹੇਠ ਏਡਜ਼ ਪ੍ਰਤੀ ਜਾਣਕਾਰੀ ਦੇਣ ਲਈ ਨੁੱਕੜ ਨਾਟਕ ਕਰਵਾਇਆ ਗਿਆ। ਏਡਜ਼ ਵਰਗੀ ਬਿਮਾਰੀ ਤੋਂ ਬਚਾਅ ਲਈ ਸਭ ਤੋਂ ਕਾਰਗਰ ਤਰੀਕਾ ਜਾਗਰੂਕਤਾ ਹੈ। ਇਸ ਦੇ ਤਹਿਤ ਵੱਖ – ਵੱਖ ਵਿੱਦਿਅਕ ਅਦਾਰੀਆਂ ਵਿਚ ਇਹ ਨੁੱਕੜ ਨਾਟਕ ਕਰਵਾਏ ਜਾਂ ਰਹੇ ਹਨ।