ਨਗਰ ਕੌਂਸਲ ਖੰਨਾ ਦੀ ਸੈਨੀਟੇਸ਼ਨ ਸ਼ਾਖਾ ਦੀ ਟੀਮ ਵੱਲੋਂ ਗੰਦਗੀ ਫੈਲਾਉਣ ਵਾਲਿਆ ਅਤੇ ਸਿੰਘਲ ਯੂਜ ਪਲਾਸਟਿਕ ਦੀ ਵਿਕਰੀ ਕਰਨ ਵਾਲੇ ਵਿਕਰੇਤਾਵਾ ਉਪਰ ਚਲਾਣ ਦੀ ਕੀਤੀ ਗਈ ਕਾਰਵਾਈ

ਨਗਰ ਕੌਂਸਲ ਖੰਨਾ ਦੀ ਸੈਨੀਟੇਸ਼ਨ ਸ਼ਾਖਾ ਦੀ ਟੀਮ ਵੱਲੋਂ ਗੰਦਗੀ ਫੈਲਾਉਣ ਵਾਲਿਆ ਅਤੇ ਸਿੰਘਲ ਯੂਜ ਪਲਾਸਟਿਕ ਦੀ ਵਿਕਰੀ ਕਰਨ ਵਾਲੇ ਵਿਕਰੇਤਾਵਾ ਉਪਰ ਚਲਾਣ ਦੀ ਕੀਤੀ ਗਈ ਕਾਰਵਾਈ

ਖੰਨਾਂ,22 ਅਗਸਤ ( ਪ੍ਰੋਫੈਸਰ ਅਵਤਾਰ ਸਿੰਘ ):-ਨਗਰ ਕੌਂਸਲ ਖੰਨਾ ਦੀ ਸੈਨੀਟੇਸ਼ਨ ਸ਼ਾਖਾ ਦੀ ਟੀਮ ਵੱਲੋਂ ਗੰਦਗੀ ਫੈਲਾਉਣ ਵਾਲਿਆ ਅਤੇ ਸਿੰਘਲ ਯੂਜ ਪਲਾਸਟਿਕ ਦੀ ਵਿਕਰੀ ਕਰਨ ਵਾਲੇ ਵਿਕਰੇਤਾਵਾ ਉਪਰ ਚਲਾਣ ਦੀ ਕਾਰਵਾਈ ਕੀਤੀ ਗਈ। ਇਸ ਕਾਰਵਾਈ ਦੌਰਾਨ ਨਗਰ ਕੌਂਸਲ ਦੇ ਅਧਿਕਾਰੀਆ/ਕਰਮਚਾਰੀਆ ਵੱਲ਼ੋਂ ਇਨ੍ਹਾ ਦੁਕਾਨਾ ਉਪਰੋ 50 ਕਿਲੋ ਦੇ ਕਰੀਬ ਪਲਾਸਿਟ ਦੇ ਲਿਫਾਫੇ ਜਬਤ ਕੀਤੇ ਗਏ ਅਤੇ ਕੁੱਲ 6 ਚਲਾਣ ਕੱਟੇ ਗਏ ਅਤੇ ਮੋਕੇ ਤੇ ਦੁਕਾਨਦਾਰ/ਰਿਹੜੀ ਫੜੀ ਵਾਲਿਆ ਨੂੰ ਸਿੰਘਲ ਯੂਜ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਲਈ ਹਦਾਇਤ ਕੀਤੀ ਗਈ। ਇਸ ਟੀਮ ਦੇ ਇੰਚਾਰਜ ਸ਼੍ਰੀਮਤੀ ਸਵਿਤਾ ਜੋਸ਼ੀ (ਸੈਨੇਟਰੀ ਇੰਸਪੈਕਟਰ) ਸਨ ਜਿਨਾ ਦੇ ਨਾਲ ਸ਼੍ਰੀ ਹਿੰਮਤ ਸਿੰਘ (ਸੈਨੇਟਰੀ ਸੁਪਰਵਾਈਜਰ) ਸ਼੍ਰੀ ਮਨਿੰਦਰ ਸਿੰਘ ਸਹੌਤਾ ਅਤੇ ਸ਼੍ਰੀਮਤੀ ਨਵਰੀਤ ਕੋਰ (ਪ੍ਰੋਗਰਾਮ ਕੁਆਰਡੀਨੇਟਰ), ਸ਼੍ਰੀ ਸਨੀ ਬਾਲੂ, ਸ਼੍ਰੀ ਭਾਨੂੰ ਭਗਾਨੀਆ ਵੱਲੋਂ ਹਰ ਦੁਕਾਨ ਦਾਰ ਅਤੇ ਸ਼ਹਿਰ ਵਾਸੀਆ ਨੂੰ ਡੋਰ ਟੂ ਡੋਰ ਗਾਰਬੇਜ ਲਈ ਨਗਰ ਕੌਂਸ਼ਲ ਦੀ ਗੱਡੀ ਲਗਵਾਉਣ ਅਤੇ ਕੂੜੇ ਦੀ ਲਿਫਟਿੰਗ ਦੀ ਸ਼ਿਕਾਇਤ ਦੇ ਨਿਵਾਰ ਲ਼ਈ ਟੋਲ ਫ੍ਰੀ ਨੰ.-1800-121-5721 ਉਪਰ ਸੰਪਰਕ ਕਰਨ ਲਈ ਜਾਗਰੂਕ ਕੀਤਾ ਗਿਆ।

Leave a Reply

Your email address will not be published. Required fields are marked *