ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ “ ਪੰਜਾਬੀ ਸੰਵਾਦ ਮੰਚ “ ਅੰਮ੍ਰਿਤਸਰ ਦੀ ਅਗਵਾਈ ਹੇਠ ਐੱਚ . ਆਈ. ਵੀ. ਏਡਜ਼ ਤੇ ਨਸ਼ਿਆਂ ਵਿਰੁੱਧ ਇੱਕ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ

ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ “ ਪੰਜਾਬੀ ਸੰਵਾਦ ਮੰਚ “ ਅੰਮ੍ਰਿਤਸਰ ਦੀ ਅਗਵਾਈ ਹੇਠ ਐੱਚ . ਆਈ. ਵੀ. ਏਡਜ਼ ਤੇ ਨਸ਼ਿਆਂ ਵਿਰੁੱਧ ਇੱਕ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ

ਬੀਜਾ/ ਖੰਨਾਂ ,22 ਅਗਸਤ ( ਪ੍ਰੋਫੈਸਰ ਅਵਤਾਰ ਸਿੰਘ ):-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ( ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਸਾਇੰਸ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ “ ਪੰਜਾਬੀ ਸੰਵਾਦ ਮੰਚ “ ਅੰਮ੍ਰਿਤਸਰ ਦੀ ਅਗਵਾਈ ਹੇਠ ਐੱਚ . ਆਈ. ਵੀ. ਏਡਜ਼ ਤੇ ਨਸ਼ਿਆਂ ਵਿਰੁੱਧ ਇੱਕ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ ।
ਸਿਵਲ ਸਰਜਨ ਲੁਧਿਆਣਾ ਦੀ ਅਗਵਾਈ ਹੇਠ ਐੱਸ. ਐੱਮ. ਓ. ਡਾ. ਹਰਵਿੰਦਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤੇ ਸਿਵਲ ਹਸਪਤਾਲ ਪਾਇਲ ਵੱਲੋਂ ਮੈਡਮ ਅਮਨਪ੍ਰੀਤ ਕੌਰ (ਆਈ. ਸੀ. ਟੀ. ਸੀ. ਕੌਂਸਲਰ) , ਸੁਖਵਿੰਦਰ ਕੌਰ ( APSWDP) ਤੇ ਦਲਜੀਤ ਸਿੰਘ ( APSWDP) ਦੀ ਸਮੁੱਚੀ ਟੀਮ ਦੇ ਵਿਸ਼ੇਸ਼ ਉਪਰਾਲੇ ਸਦਕਾ ਇਹ ਕਾਰਜ ਮੁਕੰਮਲ ਹੋਇਆ । ਇਸ ਨੁੱਕੜ ਨਾਟਕ ਵਿੱਚ ਏਡਜ਼ ਵਰਗੀ ਭਿਆਨਕ ਬਿਮਾਰੀ ਦੇ ਕਾਰਨਾਂ ਤੇ ਲੱਛਣਾਂ ਉੱਤੇ ਰੋਕਥਾਮ ਨੂੰ ਦਰਸਾਉਂਦੇ ਪੰਜਾਬੀ ਸੰਵਾਦ ਮੰਚ ਅੰਮ੍ਰਿਤਸਰ ਦੀ ਟੀਮ ਦੁਆਰਾ ਜਾਗਰੂਕਤਾ ਭਰਪੂਰ ਨਾਟਕ ਪੇਸ਼ ਕੀਤਾ ਗਿਆ । ਸਾਇੰਸ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਇਹ ਗੰਭੀਰ ਬਿਮਾਰੀ ਐੱਚ. ਆਈ. ਵੀ. ਵਾਇਰਸ ਕਾਰਨ ਹੁੰਦੀ ਹੈ ਇਸ ਤੋਂ ਬਚਾਅ ਲਈ ਸੁਰੱਖਿਅਤ ਜੀਵਨ ਸ਼ੈਲੀ ਅਪਨਾਉਣਾ ਅਤੇ ਸਮੇਂ- ਸਮੇਂ ਤੇ ਟੈਸਟ ਕਰਵਾਉਣਾ ਲਾਜ਼ਮੀ ਹੈ । ਸਿਹਤ ਅਧਿਕਾਰੀਆਂ ਨੇ ਕਿਹਾ ਕਿ ਏਡਜ਼ ਬਾਰੇ ਭਰਮ ਦੂਰ ਕਰਨਾ ਸਭ ਤੋਂ ਵੱਡੀ ਲੋੜ ਹੈ । ਇਹ ਵਾਇਰਸ ਹੱਥ ਮਿਲਾਉਣ, ਗਲੇ ਮਿਲਣ, ਖਾਣਾ- ਪੀਣਾ ਸਾਂਝਾ ਕਰਨ ਨਾਲ ਨਹੀਂ ਫੈਲਦਾ । ਇਸ ਬਾਰੇ ਗਲਤਫਹਿਮੀਆਂ ਨੂੰ ਦੂਰ ਕਰਕੇ ਹੀ ਲੋਕਾਂ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ । ਕਾਲਜ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਜੀ ਨੇ ਸਿਵਲ ਹਸਪਤਾਲ ਪਾਇਲ ਦੀ ਸਮੁੱਚੀ ਟੀਮ ਅਤੇ ਪੰਜਾਬੀ ਸੰਵਾਦ ਮੰਚ ਦੀ ਟੀਮ ਅਤੇ ਵਿਭਾਗਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ।

Leave a Reply

Your email address will not be published. Required fields are marked *