ਭਾਰਤੀਯ ਯੋਗ ਸੰਸਥਾਨ ਖੰਨਾਂ ਵੱਲੋਂ ਰਾਮ ਮੰਦਿਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਆਜ਼ਾਦੀ ਦਿਵਸ*

ਖੰਨਾਂ / ਲੁਧਿਆਣਾ, 15 ਅਗਸਤ ( ਪ੍ਰੋਫੈਸਰ ਅਵਤਾਰ ਸਿੰਘ ):- ਭਾਰਤੀਯ ਯੋਗ ਸੰਸਥਾਨ ਖੰਨਾ ਵੱਲੋਂ ਰਾਮ ਮੰਦਿਰ ਖੰਨਾ ਵਿਖੇ ਅੱਜ ਆਜ਼ਾਦੀ ਦਿਵਸ ਬੜੀ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਮੁੱਖ ਮਹਿਮਾਨ ਵਜੋਂ ਐਮ.ਸੀ. ਹਰੀਸ਼ ਗੁਪਤਾ, ਮੀਤ ਪ੍ਰਧਾਨ ਨਗਰ ਕੌਂਸਲ ਖੰਨਾ, ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਯੋਗਾ ਸਾਧਕਾਂ ਦੇ ਨਾਲ ਯੋਗਾ ਕੀਤਾ ਅਤੇ ਸਭ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ।

ਇਸ ਮੌਕੇ ’ਤੇ ਪਿੰਕੀ ਗੁਪਤਾ, ਪੀ.ਏ. ਮਹੇਸ਼ ਕੁਮਾਰ, ਰਾਜਿੰਦਰ ਪੁਰੀ ਪ੍ਰਧਾਨ ਰਾਮ ਮੰਦਿਰ, ਵਿਕਾਸ ਅਗਰਵਾਲ ਮੀਤ ਪ੍ਰਧਾਨ ਰਾਮ ਮੰਦਿਰ, ਨਵੀਨ ਥੰਮਣ ਐਡਵੋਕੇਟ, ਇੰਦੂ ਥੰਮਣ, ਵਿਜੇ ਗੁਪਤਾ, ਸ਼ਾਂਤੀ ਦਾਸ, ਸੁਬੋਧ ਮਿੱਤਲ, ਨੀਰਜ ਲਾਂਬਾ ਸਮੇਤ ਵੱਡੀ ਗਿਣਤੀ ਵਿੱਚ ਯੋਗਾ ਸਾਧਕ ਹਾਜ਼ਰ ਸਨ।

ਇਸ ਮੌਕੇ ’ਤੇ ਹਰੀਸ਼ ਗੁਪਤਾ ਨੇ ਕਿਹਾ ਕਿ ਯੋਗਾ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਮਨ ਨੂੰ ਸ਼ਾਂਤੀ ਅਤੇ ਸਕਾਰਾਤਮਕ ਊਰਜਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਨਿਯਮਿਤ ਤੌਰ ’ਤੇ ਯੋਗਾ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ।

ਸਮਾਗਮ ਦੌਰਾਨ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਮਾਗਮ ਬੜੇ ਉਤਸ਼ਾਹ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਸੰਪੰਨ ਹੋਇਆ।

Leave a Reply

Your email address will not be published. Required fields are marked *

error: Content is protected !!