ਮਾਤਾ ਗੰਗਾ ਖਾਲਸਾ ਕਾਲਜ, ਕੋਟਾਂ ਦੇ ਵਿਦਿਆਰਥੀਆਂ ਨੇ ਹੜੵ ਪੀੜ੍ਹਤਾਂ ਲਈ ਬੇੜਾ ਬਣਾਉਣ ਦਾ ਬੀੜਾ ਚੁੱਕਿਆ

ਮਾਤਾ ਗੰਗਾ ਖਾਲਸਾ ਕਾਲਜ, ਕੋਟਾਂ ਦੇ ਵਿਦਿਆਰਥੀਆਂ ਨੇ ਹੜੵ ਪੀੜ੍ਹਤਾਂ ਲਈ ਬੇੜਾ ਬਣਾਉਣ ਦਾ ਬੀੜਾ ਚੁੱਕਿਆ

 

 

ਬੀਜਾਂ/ਖੰਨਾਂ, 4 ਸਤੰਬਰ ( ਪ੍ਰੋਫੈਸਰ ਅਵਤਾਰ ਸਿੰਘ ):-ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ, ਕੋਟਾਂ(ਪ੍ਰਬੰਧ ਅਧੀਨ ਸ਼੍ਰੋ ਗੁ ਪ੍ਰੰ ਕਮੇਟੀ,ਸ਼੍ਰੀ ਅੰਮ੍ਰਿਤਸਰ ਸਾਹਿਬ)ਦੇ ਹੋਣਹਾਰ, ਮਿਹਨਤੀ ਤੇ ਸੰਵੇਦਨਸ਼ੀਲ
ਵਿਦਿਆਰਥੀਆ ਨੇ ਲਗਾਤਾਰ ਦਿਨ ਰਾਤ ਇਕ ਕਰਦਿਆਂ ਦੋ ਦਿਨਾਂ ਵਿੱਚ ਹੜ੍ਹ ਪੀੜਤਾਂ ਲਈ ਰਾਹਤ ਕਾਰਜ ਦੇ ਮੱਦੇਨਜ਼ਰ ਇਕ ਕਿਸ਼ਤੀ ਤਿਆਰ ਕਰ ਵਿਖਾਈ। ਕਾਲਜ ਦੇ ਪ੍ਰਿੰਸੀਪਲ ਡਾ ਗਗਨਦੀਪ ਸਿੰਘ ਅਤੇ ਸਮੁੱਚੇ ਸਟਾਫ਼ ਦੀ ਹੌਂਸਲਾ ਅਫਜਾਈ ਨਾਲ ਬੀ.ਏ ਭਾਗ ਤੀਜਾ ਦੇ ਵਿਦਿਆਰਥੀ ਸੁਖਚੈਨ ਸਿੰਘ ਤੇ ਉਸਦੀ ਟੀਮ ਨੇ ਇਹ ਨਿਵੇਕਲਾ ਕਾਰਜ ਸਿਰੇ ਚਾੜ੍ਹਿਆ। ਕਹਿੰਦੇ ਨੇ ਲੋੜ ਕਾਢ ਦੀ ਮਾਂ ਹੈ । ਪੰਜਾਬ ਵਿੱਚ ਹੜੵਮਾਰੇ ਇਲਾਕਿਆਂ ਵਿੱਚ ਪਹੁੰਚਣ ਲਈ ਵਸੀਲਿਆਂ ਦੀ ਘਾਟ ਨੇ ਵਿਦਿਆਰਥੀਆਂ ਨੂੰ ਇਹ ਕਿਸ਼ਤੀ ਬਣਾਉਣ ਲਈ ਪ੍ਰੇਰਿਆ।
ਜ਼ਿਕਰਯੋਗ ਹੈ ਕਿ ਸੁਖਚੈਨ ਸਿੰਘ, ਪਵਨ ਕੁਮਾਰ, ਗੁਰਵੀਰ ਸਿੰਘ ਤੇ ਅਮਨਪ੍ਰੀਤ ਸਿੰਘ ਦੀ ਅਣਥੱਕ ਮਿਹਨਤ ਨੇ ਇਸ ਸਮੁੱਚੇ ਪ੍ਰਾਜੈਕਟ ਨੂੰ ਲੱਕੀ ਮਿਸਤਰੀ ਦੀ ਅਗਵਾਈ ਹੇਠ ਸਫਲਤਾਪੂਰਵਕ ਸੰਪੂਰਨ ਕੀਤਾ।ਪੰਜਾਬ ਅਤੇ ਪੰਜਾਬੀਆਂ ਲਈ ਗੁਰੂ ਸਾਹਿਬ ਅੱਗੇ ਅਰਦਾਸ
ਕਰਦਿਆਂ ਇਸ ਔਖੀ ਘੜੀ ਵਿੱਚ ਤਨੋਂ,ਮਨੋਂ ਅਤੇ ਧਨੋਂ ਸੇਵਾ ਦਾ ਅਹਿਦ ਲਿਆ ਗਿਆ।

ਐਮਰਜੈਂਸੀ ਹਾਲਾਤ ਦੇ ਮੱਦੇਨਜ਼ਰ ਕਲ ਰਾਤ ਹੀ ਇਸ ਕਿਸ਼ਤੀ ਨੂੰ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਸੇਵਾ ਲਈ ਪਹੁੰਚਦਾ ਕੀਤਾ ਗਿਆ। ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਮਾਤਾ ਗੰਗਾ ਕਾਲਜ ਪਰਿਵਾਰ ਦੇ ਇਨ੍ਹਾਂ ਵਿਦਿਆਰਥੀਆਂ ਦੇ ਸਿਦਕ, ਸਿਰੜ ਤੇ ਜੀਅ ਜਾਨ ਨਾਲ ਕੀਤੇ ਇਸ ਉਪਰਾਲੇ ਲਈ ਦਿਲੋਂ ਸਿਜਦਾ ਤੇ ਸਰਾਹਨਾ ਕੀਤੀ।

Leave a Reply

Your email address will not be published. Required fields are marked *